ਚੋਣਾਂ ਤੋਂ 6 ਮਹੀਨੇ ਪਹਿਲਾਂ ਏਜੰਸੀਆਂ ਵੱਲੋਂ ਕੀਤੇ ਜਾ ਰਹੇ ਸਰਵੇਖਣਾਂ ’ਤੇ ਚੋਣ ਕਮਿਸ਼ਨ ਰੋਕ ਲਗਾਏ: ਮਾਇਆਵਤੀ

Bahujan Samaj Party (BSP) President Mayawati

ਲਖਨਊ (ਸਮਾਜ ਵੀਕਲੀ):  ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਅੱਜ ਕਿਹਾ ਹੈ ਕਿ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਮੀਡੀਆ ਅਤੇ ਹੋਰ ਏਜੰਸੀਆਂ ਦੇ ਸਰਵੇਖਣਾਂ ’ਤੇ ਪਾਬੰਦੀ ਲਾਉਣ ਲਈ ਚੋਣ ਕਮਿਸ਼ਨ ਕੋਲੋਂ ਮੰਗ ਕਰਨਗੇ ਤਾਂ ਜੋ ਇਨ੍ਹਾਂ ਸਰਵੇਖਣਾਂ ਦਾ ਚੋਣਾਂ ’ਤੇ ਕੋਈ ਅਸਰ ਨਾ ਪਵੇ। ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਦੇ 15ਵੇਂ ਪਰਿਨਿਰਵਾਣ ਦਿਵਸ ‘ਤੇ ਕਾਂਸ਼ੀ ਰਾਮ ਯਾਦਗਾਰੀ ਸਥਾਨ ’ਤੇ ਆਯੋਜਿਤ ਸ਼ਰਧਾਂਜਲੀ ਸਭਾ ਵਿੱਚ ਮਾਇਆਵਤੀ ਨੇ ਕਿਹਾ ਕਿ ਲੋਕਾਂ ਨੇ ਉੱਤਰ ਪ੍ਰਦੇਸ਼ ਵਿੱਚ ਸੱਤਾ ਬਦਲਣ ਦਾ ਮਨ ਬਣਾ ਲਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਾਇਵਾਨ ਦਾ ਚੀਨ ’ਚ ਰਲੇਵਾਂ ਹੋਵੇਗਾ ਤੇ ਜ਼ਰੂਰ ਹੋਵੇਗਾ ਪਰ ਸ਼ਾਂਤਮਈ ਢੰਗ ਨਾਲ: ਸ਼ੀ
Next articleਤਰਕਸ਼ੀਲ ਪਰੋਗਰਾਮ ਪੇਸ਼ ਕੀਤਾ