ਕਵਿਤਾ

(ਸਮਾਜ ਵੀਕਲੀ)

ਇੱਕ ਸਮੁੰਦਰ ਬੇਨਕਾਬ ਕਰਨਾ ਏ,
ਬਰਾਬਰ ਪਿਛਲਾ ਹਿਸਾਬ ਕਰਨਾ ਏ।

ਲੈ ਦੱਸ ਤੁਸੀਂ ਕਿਓਂ ਸੰਭਲ ਕੇ ਬੈਠ ਗਏ,
ਅਰੇ ! ਤੁਹਾਨੂੰ ਥੋੜੀ ਜਨਾਬ ਕਰਨਾ ਏ ।

ਯਕੀਨਨ ਲਹੂ ਲੁਹਾਣ ਹੋਣਾ ਮੈਂ,
ਕੋਈ ਭੱਖੜਾ ਗੁਲਾਬ ਕਰਨਾ ਏ।

ਜੋ ਉਂਗਲਾਂ ਗਿੱਝ ਗਈਆਂ ਫ਼ੋਨਾਂ ਤੇ,
ਓਹਨਾਂ ਨੇ ਕੀ ਰਬਾਬ ਕਰਨਾ ਏ ।

ਕੱਚੀ ਉਮਰੇ ਜੋ ਅੱਖ ਮੰਗੇ ਸੁਰਮਾ ,
ਸਮਝੋ ਮਿੱਟੀ ਸ਼ਬਾਬ ਕਰਨਾ ਏ,
ਓਹਨੇ ਮਿੱਟੀ ਸ਼ਬਾਬ ਕਰਨਾ ਏ !!

ਮੀਨਾ ਮਹਿਰੋਕ

Previous articleਧੀ ਅਸੀਸ ਕੌਰ ਅਟਵਾਲ ਦੇ ਜਨਮ ਲੈਣ ਦੀ ਖੁਸ਼ੀ ਵਿੱਚ ਸਮਾਗਮ ਕਰਵਾਇਆ
Next articleਮਲਟੀਪਰਪਜ ਹੈਲਥ ਇੰਪਲਾਈਜ਼ ਯੁਨੀਅਨ ਨੇ ਧਰਨੇ ਦਾ ਨੋਟਿਸ ਦਿੱਤਾ