ਪਿਛਲੇ ਹਫਤੇ ਤੋਂ ਚੱਲ ਰਹੇ Online summar ਕੈਂਪ ਦੌਰਾਨ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ।

ਸ਼ਾਹਕੋਟ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ ਵਿਖੇ ਪ੍ਰਿੰਸੀਪਲ ਸ੍ਰੀਮਤੀ ਰੇਖਾ ਸ਼ਰਮਾ ਦੀ ਦੇਖ ਰੇਖ ਵਿੱਚ ਚੱਲ ਰਹੇ ਸਮਰ ਕੈਂਪ ਦੌਰਾਨ 21 ਜੂਨ ਨੂੰ ਯੋਗਾ ਡੇਅ ਮਨਾਇਆ ਗਿਆ ਇਸ ਵਿਚ ਬੜੇ ਉਤਸ਼ਾਹ ਨਾਲ ਵਿਦਿਆਰਥੀਆਂ ਅਤੇ ਸਮੂਹ ਅਧਿਆਪਕ ਸਾਹਿਬਾਨਾਂ ਨੇ ਹਿੱਸਾ ਲਿਆ। ਇਸ ਵਿੱਚ ਪ੍ਰਿੰਸੀਪਲ ਮੈਡਮ ਦੁਆਰਾ ਯੋਗ ਕੀ ਹੈ ਅਤੇ ਇਸ ਦੇ ਕੀ ਲਾਭ ਹਨ ਬਾਰੇ ਜਾਣੂ ਕਰਵਾਇਆ ਅਤੇ ਨਾਲ ਹੀ ਕਸਰਤ ਕਰਨ ਤੋਂ ਪਹਿਲਾਂ ਵਾਰਮ ਅਪ ਦੀ ਮਹੱਤਤਾ ਦੱਸਦੇ ਹੋਏ ਬੱਚਿਆਂ ਨੂੰ ਕਸਰਤ ਕਰਵਾਈ ਅਤੇ ਬਾਅਦ ਵਿੱਚ ਜਗਦੀਪ ਸਿੰਘ ਪਿੰਡ (ਬਾਹਮਣੀਆਂ )ਨੇ ਬਹੁਤ ਸਾਰੇ ਯੋਗ ਆਸਨ ਸਿਖਾ ਕੇ ਬੱਚਿਆਂ ਅਤੇ ਅਧਿਆਪਕਾਂ ਵਿਚ ਉਤਸ਼ਾਹ ਪੈਦਾ ਕੀਤਾ ਹੈ ਇਸ ਦੇ ਨਾਲ ਨਾਲ ਬਹੁਤ ਸਾਰੇ ਵਿਦਿਆਰਥੀਆਂ ਨੇ ਯੋਗ ਆਸਨ ਕਰਕੇ ਇਸ ਵਿੱਚ ਹਿੱਸਾ ਲਿਆl ਸੰਸਥਾ ਦੇ ਪ੍ਰਧਾਨ ਸਾਹਿਬ ਬਲਦੇਵ ਸਿੰਘ ਚੱਠਾ ਅਤੇ ਬਾਕੀ ਕਮੇਟੀ ਮੈਂਬਰਜ ਨੇ ਯੋਗ ਦਿਵਸ ਦੇ ਮੌਕੇ ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਯੋਗ ਦਿਵਸ ਦੀ ਮਹੱਤਤਾ ਨੂੰ ਦਸਦੇ ਹੋਏ ਸਭ ਨੂੰ ਵਧਾਈ ਦਿੱਤੀ। ਅਤੇ ਪ੍ਰਿੰਸੀਪਲ ਮੈਡਮ ਨੇ ਸਾਰਿਆਂ ਦਾ ਕੈਂਪ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ l

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ. ਐੱਸ.ਪੀ. ਸਿੰਘ ਓਬਰਾਏ ਨੇ 248 ਸੀਟਾਂ ਵਾਲੇ ਜਹਾਜ਼ ’ਚ 14800 ਰੁਪਏ ਦੀ ਦੀ ਟਿਕਟ ਲੈ ਕੇ ਇਕੱਲਿਆਂ ਕੀਤਾ ਸਫ਼ਰ
Next articleਸੂਫ਼ੀ ਕਲਾਮ ਰਮਤਾ ਜੋਗੀ ਨਾਲ ਸਰੋਤਿਆਂ ਦੀ ਕਚਹਿਰੀ ਵਿੱਚ ਦਸਤਕ ਦੇ ਰਿਹਾ ਹੈ ਗਾਇਕ ਗੁਰਮੇਜ ਸਹੋਤਾ