ਕਪੂਰਥਲਾ ,(ਸਮਾਜ ਵੀਕਲੀ) (ਕੌੜਾ)- ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਅੰਤਰਰਾਸ਼ਟਰੀ ਨਾਰੀ ਦਿਵਸ ਨੂੰ ਸਮਰਪਿਤ ( ਨੈਸ਼ਨਲ ਵੋਮੈਨ ਡੇਅ) ਤੇ ਦਾਜ ਪ੍ਰਤੀ ਜਾਗਰੂਕ ਕਰਨ ਲਈ ਇੱਕ ਹੋਰ ਨਵਾਂ ਟਰੈਕ ‘ਦਾਜ” ਸਮਾਜ ਦੀ ਝੋਲੀ ਪਾਉਣ ਜਾ ਰਹੇ ਹਨ ,ਜੋ ਸਮਾਜ ਨੂੰ ਘੁਣ ਵਾਂਗ ਖੋਖਲਾ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਟਰੈਕ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਆਸ਼ੀਰਵਾਦ ਸਦਕਾ ਅਤੇ ਸੁਖਦੇਵ ਸ਼ਰਮਾ ( ਸ਼ਰਮਾ ਟਰਾਂਸਪੋਰਟ ਦੁਬਈ ) ਦੀ ਪੇਸ਼ਕਸ਼ ਅਤੇ ਬੀਐੱਸ ਰਿਕਾਰਡਜ਼ ਦੇ ਬੈਨਰ ਹੇਠ ਯੂਟਿਊਬ ਅਤੇ ਸੋਸ਼ਲ ਮੀਡੀਆ ਦੀਆਂ ਵੈੱਬਸਾਈਟਾਂ ਤੇ ਰੀਲੀਜ਼ ਕੀਤਾ ਜਾ ਰਿਹਾ ਹੈ। ਇਸ ਟਰੈਕ ਨੂੰ ਗੀਤਕਾਰ ਗੁਰਮੇਜ ਸਿੰਘ ਗੇਜ ਰਾਮਿਆਂਵਾਲਾ ਨੇ ਲਿਖਿਆ ਹੈ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੀ ਜੋੜੀ ਨੇ ਇਸ ਨੂੰ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ। ਇਸ ਦਾ ਵੀਡੀਓ, ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj