ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ 2024, ਬਲੇਰ ਖਾਨਪੁਰ ਸਕੂਲ ਦੇ ਵਿਦਿਆਰਥੀ ਨੇ ਸਿਲਵਰ ਮੈਡਲ ਜਿੱਤ ਜ਼ਿਲ੍ਹਾ ਕਪੂਰਥਲਾ ਦਾ ਨਾਂ ਕੀਤਾ ਰੌਸ਼ਨ

ਵਿਦਿਆਰਥੀ ਖਿਡਾਰੀ ਦਵਿੰਦਰ ਸਿੰਘ ਦਾ ਸਕੂਲ ਸਟਾਫ਼ ਵੱਲੋਂ ਸਵਾਗਤ 

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸੱਤਵੇਂ ਗਿਵਿਵਨ ਮਲੇਸ਼ੀਆ ਓਪਨ  ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ 2024 ਜੋ ਕਿ ਮਿਤੀ 19 ਜੁਲਾਈ ਤੋਂ  21 ਜੁਲਾਈ ਮਲੇਸ਼ੀਆ ਵਿਖੇ ਹੋਈ। ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਵਿੱਚ ਕਪੂਰਥਲਾ ਜਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਲੇਰ ਖਾਨਪੁਰ ਕਪੂਰਥਲਾ ਦੇ ਦੱਸਵੀਂ ਜਮਾਤ ਦੇ ਵਿਦਿਆਰਥੀ ਦਵਿੰਦਰ ਸਿੰਘ ਨੇ  ਸਿੰਗਾਪੁਰ ਦੇ ਖਿਡਾਰੀ ਨੂੰ ਹਰਾ ਕੇ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸ ਮੌਕੇ ਵਿਦਿਆਰਥੀ ਦੇ ਸਕੂਲ ਪਹੁੰਚਣ ਤੇ ਸਕੂਲ ਪ੍ਰਿੰਸੀਪਲ ਰਵਿੰਦਰ ਕੌਰ ਸਟੇਟ ਐਵਾਰਡੀ, ਸ੍ਰੀਮਤੀ ਅਰਵਿੰਦ ਕੌਰ ਝੰਡ ਡੀ ਪੀ ਈ ਨੇ ਵਿਦਿਆਰਥੀ ਦੇ ਸਿਲਵਰ ਮੈਡਲ ਪ੍ਰਾਪਤ ਕਰਨ ਤੇ ਮੁਬਾਰਕਬਾਦ ਦਿੱਤੀ।ਉਨ੍ਹਾਂ ਕਿਹਾ ਕਿ  ਵਿਦਿਆਰਥੀ ਦੀ ਪ੍ਰਾਪਤੀ ਨੇ ਆਪਣੇ ਜ਼ਿਲ੍ਹਾ ਤੇ ਸਕੂਲ ਦਾ ਨਾਂ ਵਿਦਿਆਰਥੀ ਨੇ ਸਿਲਵਰ ਮੈਡਲ ਪ੍ਰਾਪਤ ਕਰਕੇ ਰੌਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਰਵਿੰਦਰ ਕੌਰ ਸਟੇਟ ਐਵਾਰਡੀ ਨੇ ਤੇ ਸਮੂਹ ਸਟਾਫ ਨੇ ਵਿਦਿਆਰਥੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੀਮਤੀ ਮਨਜੀਤ ਕੌਰ,   ਅਨੁਸ਼ੀਲ ,  ਮਨਜੀਤ ਕੌਰ , ਨਿਸ਼ਾ , ਪਰਮਿੰਦਰ ਕੌਰ , ਸੁਖਵਿੰਦਰ ਕੌਰ ਸਿੱਧੂ ,ਸ੍ਰੀ ਸੂਰਜ ਵਰਮਾ ਤੇ ਗਗਨਦੀਪ ਸਿੰਘ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜੋਨ ਪੱਧਰੀ 19 ਸਾਲ ਰੱਸਾਕਸ਼ੀ ਖੇਡ ਮੁਕਾਬਲੇ ਵਿੱਚੋਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਨੇ ਪਹਿਲਾ ਸਥਾਨ ਹਾਸਲ ਕਰਕੇ ਜਿੱਤਿਆ ਗੋਲਡ ਮੈਡਲ।
Next article“ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ”