ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਵਲ ਸਰਜਨ ਡਾ. ਬਲਵੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਬਿਰਧ ਦਿਵਸ ਨੂੰ ਸਮਰਪਿਤ ਜਾਗਰੂਕਤਾ ਕੈਂਪ ਓਲਡ ਏਜ ਹੋਮ, ਰਾਮ ਕਲੋਨੀ ਕੈਂਪ ਵਿਖੇ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਬਜ਼ੁਰਗਾਂ ਦੀ ਸਿਹਤ-ਸੰਭਾਲ, ਮਾਨਸਿਕ ਸੁਖ-ਸ਼ਾਂਤੀ ਅਤੇ ਉਨ੍ਹਾਂ ਪ੍ਰਤੀ ਸਤਿਕਾਰ ਬਾਰੇ ਜਨ-ਜਾਗਰੂਕਤਾ ਫੈਲਾਉਣਾ ਸੀ। ਇਸ ਮੌਕੇ ਡਾ. ਰੋਜੀ (ਮੈਡੀਕਲ ਅਫਸਰ, ਰਾਮ ਕਲੋਨੀ ਕੈਂਪ), ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਸ਼੍ਰੀ ਓਮੇਸ਼ ਮਲਿਕ ਅਤੇ ਮੇਲ ਹੈਲਥ ਵਰਕਰ ਵਿਕਰਮ ਵੀ ਉਪਸਥਿਤ ਰਹੇ। ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਨੇ ਬਜ਼ੁਰਗਾਂ ਨਾਲ ਸੰਵਾਦ ਦੌਰਾਨ ਕਿਹਾ ਕਿ ਹਰ ਸਾਲ 1 ਅਕਤੂਬਰ ਨੂੰ ਦੁਨੀਆਂ ਭਰ ਵਿੱਚ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਜਾਂਦਾ ਹੈ, ਜਿਸਦਾ ਮੁੱਖ ਮਕਸਦ ਬਜ਼ੁਰਗਾਂ ਪ੍ਰਤੀ ਦੁਰਵਿਵਹਾਰ, ਉਪੇਖਾ ਅਤੇ ਬੇਇਨਸਾਫ਼ੀ ਨੂੰ ਖਤਮ ਕਰਨਾ ਅਤੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਨੇ ਕਿਹਾ, “ਬਚਪਨ ਤੋਂ ਹੀ ਸਾਨੂੰ ਸਿੱਖਾਇਆ ਜਾਂਦਾ ਹੈ ਕਿ ਬਜ਼ੁਰਗ ਸਾਡੇ ਘਰਾਂ ਦੀ ਨੀਂਹ ਹਨ। ਉਹ ਸਾਡੇ ਜੀਵਨ ਦੇ ਮਾਰਗਦਰਸ਼ਕ ਹਨ। ਉਨ੍ਹਾਂ ਦਾ ਆਸ਼ੀਰਵਾਦ ਸਾਡੇ ਲਈ ਸਭ ਤੋਂ ਵੱਡੀ ਦੌਲਤ ਹੈ।” ਡਾ. ਰਣਜੀਤ ਸਿੰਘ ਨੇ ਸਾਰੇ ਬਜ਼ੁਰਗਾਂ ਨੂੰ ਤੰਦਰੁਸਤ ਜੀਵਨ ਦੀ ਸ਼ੁਭਕਾਮਨਾ ਦਿੰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਬਜ਼ੁਰਗਾਂ ਲਈ ਕਈ ਸਹੂਲਤਾਂ ਉਪਲਬਧ ਹਨ ਜਿਨ੍ਹਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਅੰਤਰਰਾਸ਼ਟਰੀ ਬਿਰਧ ਦਿਵਸ* ਦੀ ਥੀਮ ਹੈ —“ਬਜ਼ੁਰਗ ਵਿਅਕਤੀ: ਸਾਡੀਆਂ ਇੱਛਾਵਾਂ, ਸਾਡੀ ਤੰਦਰੁਸਤੀ ਅਤੇ ਸਾਡੇ ਅਧਿਕਾਰ – ਸਥਾਨਕ ਤੋਂ ਵਿਸ਼ਵ ਪੱਧਰ ਤੱਕ ਕਾਰਵਾਈ” ਇਸ ਥੀਮ ਦਾ ਮੁੱਖ ਸੰਦੈਸ਼ ਹੈ ਕਿ ਬਜ਼ੁਰਗ ਵਿਅਕਤੀਆਂ ਲਈ ਦੇਖਭਾਲ ਅਤੇ ਸਹਾਇਤਾ ਪ੍ਰਣਾਲੀਆਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇ।
ਅੰਤਰਰਾਸ਼ਟਰੀ ਬਿਰਧ ਦਿਵਸ ਨੂੰ ਸਮਰਪਿਤ ਸਿਹਤ ਵਿਭਾਗ ਵੱਲੋਂ ਓਲਡ ਏਜ ਹੋਮ ਰਾਮ ਕਲੋਨੀ ਕੈਂਪ ਵਿਖੇ ਜਾਗਰੂਕਤਾ ਕੈਂਪ ਆਯੋਜਿਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



