ਇੰਟਰਨੈਸ਼ਨਲ ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ ਦਾ ਗੁਰਦਵਾਰਾ ਮੱਖਣ ਸਾਹ ਲੁਬਾਣਾ ਵਿਖ਼ੇ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ ।

ਦੁਨੀਆ ਭਰ ਵਿੱਚ ਪਾਲਾ ਜਲਾਲਪੁਰੀਆ ਦੇ ਨਾ ਦੀ ਤੂਤੀ ਬੋਲਦੀ ਹੈ ।

ਅਮਰੀਕਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਇੰਟਰਨੈਸ਼ਨਲ ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ ਦੁਆਬੇ ਦੇ ਮਸ਼ਹੂਰ ਜ਼ਿਲ੍ਹੇ ਜਲੰਧਰ ਦਾ ਉਹ ਖਿਡਾਰੀ ਹੈ ਜਿਸ ਨੇ ਕਬੱਡੀ ਦੇ ਖ਼ੇਤਰ ਵਿੱਚ ਬਹੁਤ ਹੀ ਵੱਖਰੀਆਂ ਪੈੜਾ ਪਾਈਆਂ ਹਨ। ਪਾਲਾ ਜਲਾਲਪੁਰੀਆ ਨੇ ਇੱਕ ਜਾਫੀ ਵਜੋਂ ਦੁਨੀਆ ਦੇ ਹਰ ਇੱਕ ਰੇਡਰ ਨੂੰ ਰੋਕ ਕੇ ਆਪਣੀ ਖੇਡ ਕਲਾ ਦਾ ਲੋਹਾ ਮਨਵਾਇਆ ਹੈ ਅਤੇ ਦੁਨੀਆ ਭਰ ਵਿੱਚ ਉਸਦੇ ਨਾ ਦੀ ਤੂਤੀ ਬੋਲਦੀ ਹੈ। ਕਬੱਡੀ ਜਗਤ ਦੇ ਅਜੇਤੂ ਕਹਾਉਣ ਵਾਲੇ ਮੈਕਸੀਕਨ ਮੂਲ ਦੇ ਖਿਲਾਰੀ ਜੈਰੋ ਚਾਵੇਜ ਨੂੰ ਵੀ ਪਾਲੇ ਨੇ ਜੱਫ਼ਾ ਲਾ ਰੋਕ ਕੇ ਇਤਿਹਾਸ ਸਿਰਜਿਆ ਹੈ। ਪਾਲਾ ਇਨੀ ਦਿਨੀ ਅਮਰੀਕਾ ਗਿਆ ਹੋਇਆ ਹੈ। ਉਸ ਦੀ ਖੇਡ ਪ੍ਰਾਪਤੀ ਨੂੰ ਦੇਖਦਿਆਂ ਹੋਇਆ ਗੁਰਦਵਾਰਾ ਮੱਖਣ ਸਾਹ ਲੁਬਾਣਾ ਸਿੱਖ ਸੈਂਟਰ ਵਿਖ਼ੇ ਪਾਲਾ ਜਲਾਲਪੁਰੀਆ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਹੀ ਸਿੱਖ ਕਲਚਰਲ ਸੁਸਾਇਟੀ ਵਲੋਂ ਪਾਲਾ ਜਲਾਲਪੁਰੀਆ ਦਾ ਗੁਰੂ ਜੀ ਦੀ ਬਖਸ਼ਿਸ ਸਿਰੋਂਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਦੋਂ ਕੁੱਝ ਟੁੱਟਦਾ ਹੈ
Next articleਗੰਭੀਰ ਮੁੱਦਿਆਂ ਦੀ ਬਾਤ ਪਾਉਂਦੀ ਪੁਸਤਕ – ਸਮਾਜ ਅਤੇ ਜੀਵਨ ਜਾਚ