ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਕਾਲਾ ਲਾਏ ਮਹਿਲਾ ਚੌਂਕੀ ਦੇ ਇੰਚਾਰਜ l

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਸੈਂਟਰ ਸਪੋਰਟਸ ਜਲੰਧਰ ਦੇ ਸਾਬਕਾ ਕਪਤਾਨ ਹਰਵਿੰਦਰ ਸਿੰਘ ਕਾਲਾ ਨੂੰ ਜਿਲਾ ਪੁਲਿਸ ਮੁਖੀ ਸਵੱਪਨ ਸ਼ਰਮਾ ( IPS) ਦੇ ਦਿਸ਼ਾ ਨਿਰਦੇਸ਼ ਅਨੁਸਾਰ ਡੀ ਐਸ ਪੀ ਪਿ੍ਥਵੀ ਸਿੰਘ ਚਹਿਲ ਦੀ ਅਗਵਾਈ ਵਿੱਚ ਥਾਣਾ ਛਾਜਲੀ ਦੇ ਐਸ ਐਚ ਓ ਗਗਨਦੀਪ ਸਿੰਘ ਦੇ ਅੰਤਰਗਤ ਆਉਂਦੀ ਪੁਲਿਸ ਚੌਂਕੀ ਮਹਿਲਾ ਚੌਂਕ ਦਾ ਇੰਚਾਰਜ ਲਾਇਆ ਗਿਆ ਹੈ।

ਇਸ ਤੋਂ ਪਹਿਲਾਂ ਵੀ ਉਹ ਵੱਖ ਵੱਖ ਥਾਵਾਂ ਤੇ ਇੰਚਾਰਜ ਰਹਿ ਚੁੱਕੇ ਹਨ। ਨੈਸ਼ਨਲ ਸਟਾਈਲ ਕਬੱਡੀ ਦੇ ਕੌਮੀ ਖਿਡਾਰੀ ਹਰਵਿੰਦਰ ਸਿੰਘ ਦੀ ਖੇਡ ਹਲਕਿਆਂ ਵਿੱਚ ਚੰਗੀ ਛਵੀ ਹੈ। ਉਹ ਪਰੋ ਕਬੱਡੀ ਲੀਗ ਦੇ ਸਿਤਾਰੇ ਵੀ ਰਹੇ ਹਨ। ਲੰਮਾ ਅਰਸਾ ਪੰਜਾਬ ਪੁਲਿਸ ਲਈ ਖੇਡਦਿਆਂ ਉਹਨਾਂ ਦੀ ਕਪਤਾਨੀ ਵਿੱਚ ਪੁਲਿਸ ਨੇ ਫੈਡਰੇਸ਼ਨ ਕੱਪ ਵੀ ਜਿੱਤਿਆ ਹੈ। ਇਸ ਤੋਂ ਇਲਾਵਾ ਉਹਨਾਂ ਵਰਲਡ ਕੱਪ ਵੀ ਜਿੱਤਿਆ ਹੈ।

ਆਪਣਾ ਆਹੁਦਾ ਸੰਭਾਲਣ ਸਮੇਂ ਉਹਨਾ ਕਿਹਾ ਕਿ ਉਹ ਹਲਕੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਕੰਮ ਕਰਨਗੇ। ਇਲਾਕੇ ਅੰਦਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਨਿੱਡਰਤਾ ਨਾਲ ਕਰਵਾਈ ਕਰਨਗੇ। ਉਹਨਾਂ ਦੇ ਮਹਿਲਾਂ ਚੌਂਕੀ ਵਿੱਚ ਨਿਯੁਕਤ ਹੋਣ ਨਾਲ ਹਲਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੰਡਰ ਬਣ ਰਹੇ ਵਿੱਦਿਆ ਦੇ ਮੰਦਰ ਦਾ ਨਿਰਮਾਣ ਮੁਕੰਮਲ ਕਰਵਾਏਗੀ ਨੰਬਰਦਾਰ ਯੂਨੀਅਨ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ
Next article*ਜਲਿਆਂਵਾਲਾ ਬਾਗ ਦੀ ਪੁਰਾਣੀ ਦਿੱਖ ਬਹਾਲ ਕਰਵਾਉਣ ਲਈ ਲੱਗ ਰਹੇ ਪੱਕੇ ਮੋਰਚੇ ਚ ਪੀਐੱਸਯੂ ਵਲੋਂ ਸ਼ਮੂਲੀਅਤ ਕਰਨ ਦਾ ਐਲਾਨ*