ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੂੰ ਵਧਾਈਆਂ

ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਮੈਂਬਰ ਨਿਯੁਕਤ ਕਰਨ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਿਚ ਖੁਸ਼ੀ ਦੀ ਲਹਿਰ

ਵਰਕਰਾਂ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ

ਮਹਿਤਪੁਰ,- ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਵਰਕਰਾਂ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਯੂਨੀਅਨ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਵੱਲੋਂ ਫੋਨ ਤੇ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਸੁਬਾ ਆਗੂ ਸੁਖ ਗਿੱਲ ਨੂੰ ਦੱਸਿਆ ਕਿ ਉਨ੍ਹਾਂ ਦੇ ਵੀਰ ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਤਾਂ ਸੁਖ ਗਿੱਲ ਵੱਲੋਂ ਇਹ ਖੁਸ਼ ਖ਼ਬਰੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਵਰਕਰਾਂ ਆਗੂਆਂ ਅਤੇ ਕਿਸਾਨਾਂ ਨਾਲ ਸਾਂਝੀ ਕੀਤੀ ਤਾਂ ਪੰਜਾਬ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਜਥੇਬੰਦੀ ਆਗੂਆਂ ਵੱਲੋਂ ਫੁਰਮਾਨ ਸਿੰਘ ਸੰਧੂ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸੂਬਾ ਆਗੂ ਸੁਖ ਗਿੱਲ, ਜ਼ਿਲ੍ਹਾ ਜਲੰਧਰ ਪ੍ਰਧਾਨ ਕੇਵਲ ਸਿੰਘ ਖਹਿਰਾ, ਬਲਾਕ ਪ੍ਰਧਾਨ ਨਰਿੰਦਰ ਸਿੰਘ ਬਾਜਵਾ, ਪ੍ਰੈਸ ਸਕੱਤਰ ਹਰਜਿੰਦਰ ਸਿੰਘ ਚੰਦੀ ਜਲੰਧਰ, ਗੁਰਜੰਟ ਸਿੰਘ, ਨਿਰਮੋਹ ਸਿੰਘ ਇਕਾਈ ਪ੍ਰਧਾਨ ਪਰਜੀਆਂ, ਰਣਜੀਤ ਸਿੰਘ ਕੋਹਾੜ, ਜਸਪਾਲ ਸਿੰਘ, ਗੁਰਦੀਪ ਸਿੰਘ ਮੁਨੀਮ, ਸਰਪੰਚ ਸੋਢੀ ਸਿੰਘ, ਹਰਪ੍ਰੀਤ ਸਿੰਘ ਪੀਤਾਂ, ਕਮਲਜੀਤ ਸਿੰਘ ਮੁੱਖ ਬੁਲਾਰਾ, ਡਾ ਐਸ ਪੀ ਸਿੰਘ ਬਲਾਕ ਪ੍ਰਧਾਨ ਨੂਰਮਹਿਲ, ਲਾਡੀ ਬੀਠਲਾ, ਅਸ਼ੋਕ ਕੁਮਾਰ, ਗੁਰਪ੍ਰੀਤ ਸਿੰਘ, ਹਰਦਿਲਜੀਤ ਸਿੰਘ ਬੁਲਾਰਾ ਸਰਬਣ ਸਿੰਘ ਜੱਜ , ਸੁੱਖਾ ਸਿੰਘ ਵਿਰਕ ਜਿਲ੍ਹਾ ਪ੍ਰਧਾਨ,ਗੁਰਜੀਤ ਸਿੰਘ ਭਿੰਡਰ ਯੂਥ ਆਗੂ,ਸਾਬ ਸਿੰਘ ਦਾਨੇ ਵਾਲਾ,ਹਰਦਿਆਲ ਸਿੰਘ ਸ਼ਾਹਵਾਲਾ,ਸਾਬ ਲੈਨਲਾਟ ਤੋਤਾ ਸਿੰਘ ਵਾਲਾ,ਕਾਰਜ ਸਿੰਘ ਮਸੀਤਾਂ,ਸੂਰਤ ਸਿੰਘ ਬਹਿਰਾਮਕੇ,ਲਖਵਿੰਦਰ ਸਿੰਘ ਜੁਲਕਾ,ਭਿੰਦਰ ਬਾਬਾ ਰਸੂਲਪੁਰ,ਬਿੰਦਰ ਬਾਜੇਕੇ,ਸੁਰਜੀਤ ਸਿੰਘ ਕੋਟ ਮੁਹੰਮਦ ਖਾਂ,ਦਵਿੰਦਰ ਬਾਜੇਕੇ,ਕਾਰਜ ਸਿੰਘ ਬਾਜੇਕੇ,ਗੁਰਮੀਤ ਸਿੰਘ ਮੂਸੇਵਾਲਾ,ਬਲਦੇਵ ਸਿੰਘ ਮੂਸੇਵਾਲਾ,ਬਲਜੀਤ ਸਿੰਘ ਲਲਿਹਾਂਦੀ,ਲੱਖਾ ਦਾਨੇਵਾਲਾ,ਬਖਸ਼ੀਸ਼ ਸਿੰਘ ਰਾਮਗੜ੍ਹ,ਮੰਨਾ ਬੱਡੂਵਾਲਾ,ਜੀਤ ਬੱਡੂਵਾਲਾ,ਲਾਲਜੀਤ ਭੁੱਲਰ,ਗੋਰਾ ਜੀਂਦੜਾ,ਹਰਮਨ ਸਿੰਘ ਦਾਨੇਵਾਲਾ,ਸਾਬ ਸੈਦੇਸ਼ਾਹ,ਜੋਗਾ ਸੈਦੇ ਸ਼ਾਹ,ਬੋਹੜ ਸਿੰਘ ਦਾਨੇਵਾਲਾ,ਗੁਰਪ੍ਰਤਾਪ ਸਿੰਘ ਮੁੱਖ ਬੁਲਾਰਾ,ਬਲਜੀਤ ਸਿੰਘ ਜੁਲਕਾ,ਜਗਤਾਰ ਸਿੰਘ ਢੋਲੇਵਾਲਾ ਆਦਿ ਕਿਸਾਨ ਆਗੂਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਫੁਰਮਾਨ ਸਿੰਘ ਸੰਧੂ ਅਤੇ ਸਮੂਹ ਪਰਿਵਾਰ ਨੂੰ ਵਧਾਈ ਦਿੱਤੀ ਗਈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਕੰਵਲਜੀਤ ਸਿੰਘ ਨੇ ਬਤੌਰ ਜ਼ਿਲਾ ਸਿੱਖਿਆ ਅਫ਼ਸਰ ਪ੍ਰਾਇਮਰੀ ਅਹੁਦਾ ਸੰਭਾਲਿਆ  
Next articleਕੱਲਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਾਇਆ “ਹੱਥੀ ਕੰਮ ਕਰਨ ਸਬੰਧੀ “ਸੈਮੀਨਾਰ