ਅੰਤਰ-ਰਾਸ਼ਟਰੀ ਕਬੱਡੀ ਕੋਚ ਮਾ. ਬਲਜੀਤ ਸਿੰਘ ਰਤਨਗੜ੍ਹ ਕਨੇਡਾ ਵਿਖੇ ਸੋਨ ਤਮਗੇ ਨਾਲ਼ ਸਨਮਾਨਿਤ

ਰੋਪੜ,  (ਗੁਰਬਿੰਦਰ ਸਿੰਘ ਰੋਮੀ): ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਕੋਚ ਮਾ. ਬਲਜੀਤ ਸਿੰਘ ਰਤਨਗੜ੍ਹ ਦਾ ਕਬੱਡੀ ਲਈ ਪਾਏ ਵੱਡਮੁੱਲੇ ਯੋਗਦਾਨ ਬਦਲੇ ਸਰੀ ਕੈਨੇਡਾ ਕਬੱਡੀ ਕੱਪ ‘ਤੇ ਸੋਨ ਤਮਗੇ ਨਾਲ ਵਿਸ਼ੇਸ਼ ਸਨਮਾਨ ਢੇਸੀ ਐਬਟਸਫੋਰਡ, ਅਮਰ ਚੀਮਾ, ਹਿੰਦਾ ਰਾਏਕੋਟ, ਬਰਜਿੰਦਰ ਸਿੰਘ ਬਿੰਦਾ ਸਹੋਤਾ ਤੇ ਸਿੱਧੂ ਬ੍ਰਦਰਜ਼ ਉੱਤਰਾਖੰਡ ਵੱਲੋਂ ਕੀਤਾ ਗਿਆ। ਜਿਸ ਬਾਰੇ ਕਬੱਡੀ ਕੁਮੈਂਟੇਟਰ ਬੀਰ੍ਹਾ ਰੈਲਮਾਜਰਾ ਨੇ ਦੱਸਿਆ ਕਿ ਮਾ. ਰਤਨਗੜ੍ਹ ਨੇ ਜਿਲ੍ਹਾ ਮੋਹਾਲੀ, ਰੋਪੜ, ਫਤਿਹਗੜ੍ਹ ਸਾਹਿਬ ਤੇ ਚੰਡੀਗੜ੍ਹ ਇਲਾਕੇ ਵਿੱਚੋਂ ਸੈਂਕੜੇ ਕਬੱਡੀ ਖਿਡਾਰੀ ਸਖ਼ਤ ਮਿਹਨਤ ਨਾਲ਼ ਤਿਆਰ ਕੀਤੇ ਹਨ। ਜੋ ਵੱਖੋ-ਵੱਖ ਮੁਲਕਾਂ ਵਿੱਚ ਕਬੱਡੀ ਦੇ ਜੌਹਰ ਵਿਖਾ ਰਹੇ ਹਨ। ਜਿਕਰਯੋਗ ਹੈ ਕਿ ਅੱਜਕੱਲ੍ਹ ਕੈਨੇਡਾ ਵਿੱਚ ਰਹਿ ਰਹੇ ਮਾਸਟਰ ਜੀ ਨੇ ਵਿਸ਼ਵ ਕਬੱਡੀ ਕੱਪ, ਕਬੱਡੀ ਲੀਗ ਕਨੇਡਾ, ਅਮਰੀਕਾ, ਯੂਰਪ, ਦੁਬਈ ਤੇ ਮਲੇਸ਼ੀਆ ਵਿੱਚ ਬਤੌਰ ਰੈਫਰੀ ਵੀ ਸੇਵਾਵਾਂ ਦਿੱਤੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleAhead of Khalistan referendum, another Hindu temple defaced in Canada
Next articleਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਹੌੜਾ ਵਿਖੇ ਸਵੱਛਤਾ ਅਭਿਆਨ ਨੂੰ ਸਮਰਪਿਤ ਵਾਤਾਵਰਣ ਜਾਗਰੂਕਤਾ ਪੋ੍ਗਰਾਮ ਕਰਵਾਇਆ ਗਿਆ।