ਕੌਮਾਂਤਰੀ ਉਡਾਣਾਂ 27 ਮਾਰਚ ਤੋਂ ਮੁੜ ਹੋਣਗੀਆਂ ਸ਼ੁਰੂ

ਨਵੀਂ ਦਿੱਲੀ (ਸਮਾਜ ਵੀਕਲੀ):  ਸਰਕਾਰ ਨੇ ਕੋਵਿਡ-19 ਕਾਰਨ ਦੋ ਸਾਲਾਂ ਦੇ ਵਕਫ਼ੇ ਬਾਅਦ 27 ਮਾਰਚ ਤੋਂ ਕੌਮਾਂਤਰੀ ਉਡਾਣਾਂ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਅਧਿਕਾਰੀਆਂ ਨੇ ਦਿੱਤੀ। ਕਰੋਨਾ ਮਹਾਮਾਰੀ ਕਾਰਨ 23 ਮਾਰਚ 2020 ਤੋਂ ਕੌਮਾਂਤਰੀ ਉਡਾਣਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ, ਏਅਰ ਬਬਲ ਪ੍ਰਬੰਧਾਂ ਤਹਿਤ ਜੁਲਾਈ 2020 ਤੋਂ ਭਾਰਤ ਅਤੇ ਲਗਪਗ 35 ਮੁਲਕਾਂ ਵਿਚਾਲੇ ਵਿਸ਼ੇਸ਼ ਕੌਮਾਂਤਰੀ ਉਡਾਣਾਂ ਚੱਲ ਰਹੀਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਰ ਰਹੀ ਸੰਵੇਦਨਾ !
Next articleਭਾਰਤ ਨੇ ਯੂਕਰੇਨ ਦੇ ਸੂਮੀ ’ਚ ਫਸੇ 694 ਵਿਦਿਆਰਥੀਆਂ ਨੂੰ ਕੱਢਿਆ: ਹਰਦੀਪ ਸਿੰਘ ਪੁਰੀ