HOME ਸਕੂਲਾਂ ਵਿੱਚ ਭੋਜਨ ਦੀ ਬਜਾਏ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾਵੇ :...

ਸਕੂਲਾਂ ਵਿੱਚ ਭੋਜਨ ਦੀ ਬਜਾਏ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾਵੇ : ਵਿਸ਼ਵਨਾਥ ਬੰਟੀ

3
ਵਿਸ਼ਵਨਾਥ ਬੰਟੀ

*ਸਰਕਾਰ ਨੂੰ ਸਕੂਲਾਂ ਵਿੱਚ ਵੱਧ ਤੋਂ ਵੱਧ ਅਧਿਆਪਕ ਭਰਤੀ ਕਰਨੇ ਚਾਹੀਦੇ ਹਨ*

ਹੁਸ਼ਿਆਰਪੁਰ   (ਸਮਾਜ ਵੀਕਲੀ)  (ਤਰਸੇਮ ਦੀਵਾਨਾ) ਸਰਕਾਰਾਂ ਨੇ ਗਰੀਬਾਂ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਰੋਟੀਆਂ ਖਾਣ ਜੋਗੇ ਹੀ ਬਣਾ ਦਿੱਤਾ ਹੈ, ਜਦ ਕਿ ਸਕੂਲ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਬਣਾਏ ਗਏ ਹਨ ਪਰ ਸਾਡੀਆਂ ਸਰਕਾਰਾਂ ਤਾਂ ਸਰਕਾਰੀ ਸਕੂਲਾਂ ਦੇ ਟੀਚਰਾਂ ਨੂੰ ਤਾਂ ਆਪਣੇ ਹੀ ਕੰਮਾਂ ਤੇ ਲਾਈ ਰੱਖਦੇ ਹਨ ਇਸ ਕਰਕੇ ਬੱਚਿਆਂ ਦੀ ਪੜ੍ਹਾਈ ਵੀ ਬਹੁਤ ਪਿੱਛੇ ਪੈ ਜਾਂਦੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹੁਸ਼ਿਆਰਪੁਰ ਤੋ ਉੱਘੇ ਕਾਗਰਸੀ ਆਗੂ ਵਿਸ਼ਵਨਾਥ ਬੰਟੀ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਗਰੀਬਾਂ ਦੇ ਬੱਚਿਆਂ ਨੂੰ ਭੋਜਨ ਦੀ ਬਜਾਏ ਮਿਆਰੀ ਸਿੱਖਿਆ ਦੀ ਲੋੜ ਹੈ। ਉਹਨਾਂ  ਕਿਹਾ ਕਿ ਸਕੂਲਾਂ ਵਿੱਚ ਢਾਬਿਆਂ ਵਾਂਗ ਮੀਨੂ ਦੇ ਬੋਰਡ ਲਗਾਏ ਗਏ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਹਨ। ਉਹਨਾਂ ਕਿਹਾ ਕਿ ਪੰਜਾਬ ਦਿਵਸ ਨੇਕ ਆਪਣੇ ਬੱਚਿਆਂ ਨੂੰ ਵਧੀਆ ਭੋਜਨ ਖੜਾ ਕੇ ਹੀ ਸਕੂਲਾਂ ਨੂੰ ਤੋਰਦੇ ਹਨ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਕੋਈ ਵੀ ਪਰਿਵਾਰ ਰੋਟੀ ਤੋਂ ਵਾਂਝਾ ਨਹੀਂ ਹੈ । ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਜਿਆਦਾਤਰ ਗਰੀਬ ਪ੍ਰੀਵਾਰਾਂ ਦੇ ਬੱਚੇ ਹੀ ਪੜ੍ਹਦੇ ਹਨ ।ਇਸ ਲਈ ਉਹਨਾਂ ਨੂੰ ਕੇਵਲ ਰੋਟੀਆਂ ਖਾਣ ਤੱਕ ਹੀ ਸੀਮਤ ਰੱਖਿਆ ਜਾ ਰਿਹਾ ਹੈ। ਜਦ ਕਿ ਬੱਚਿਆਂ ਨੂੰ ਭੋਜਨ ਦੀ ਬਜਾਏ ਮਿਆਰੀ ਸਿੱਖਿਆ ਦੀ ਲੋੜ ਹੈ। ਸਰਕਾਰਾਂ ਕਰੋੜਾਂ ਰੁਪਏ ਬੱਚਿਆਂ ਨੂੰ ਸਕੂਲਾਂ ਵਿੱਚ ਖਾਣਾ ਖਿਲਾਉਣ ਲਈ ਖਰਚ ਰਹੀਆਂ ਹਨ, ਜਦ ਕਿ ਸਕੂਲ ਅਧਿਆਪਕਾਂ ਤੋਂ ਸੱਖਣੇ ਹਨ। ਸਰਕਾਰ ਨੂੰ ਸਕੂਲਾਂ ਵਿੱਚ ਵੱਧ ਤੋਂ ਵੱਧ ਅਧਿਆਪਕ ਭਰਤੀ ਕਰਨੇ ਚਾਹੀਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਸਕੇ। ਉਹਨਾਂ ਸਰਕਾਰ ਨੂੰ ਸਖਤ ਲਹਿਜੇ ਵਿੱਚ ਕਿਹਾ ਕਿ ਸਰਕਾਰ ਜਿਹੜੇ ਕਰੋੜਾਂ ਰੁਪਏ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਭੋਜਨ ਵਾਸਤੇ ਖਰਚ ਰਹੀ ਹੈ ਇਹੀ ਪੈਸਾ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੇ ਲਈ ਟੀਚਰ ਭਰਤੀ ਕਰਕੇ ਟੀਚਰਾਂ ਤੇ ਖਰਚਿਆ ਜਾਵੇ ਤਾਂ ਬਹੁਤ ਵਧੀਆ ਹੋਵੇਗਾ  ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ -ਸਤੌਰ ਵਿਖੇ ਨਵੀਂ ਸਕੂਲ ਮੈਨੇਜਮੈਂਟ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ -ਮਨਜਿੰਦਰ ਸਿੰਘ ਚੁਣੇ ਗਏ ਚੇਅਰਮੈਨ
Next articleਲਾਲੀ ਬਾਜਵਾ ਸਾਥੀਆਂ ਸਮੇਤ ਗੁਰਦੁਆਰਾ ਸੰਤਗੜ੍ਹ ਹਰਖੋਵਾਲ ਵਿਖੇ ਨਤਮਸਤਕ ਹੋਏ