“ਮਿਸ਼ਨ ਸਮਰੱਥ ” ਜ਼ਿਲ੍ਹਾ ਪੱਧਰੀ ਵਰਕਸ਼ਾਪ ਦੇ ਦੂਜੇ  ਦਿਨ ਪ੍ਰਥਮ ਪ੍ਰੋਗਰਾਮ ਹੈੱਡ ਵੱਲੋਂ ਨਿਰੀਖਣ 

 ਅਧਿਆਪਕਾਂ ਤੱਕ ਮਿਸ਼ਨ ਸਮਰੱਥ ਦੀਆਂ ਸਮੁੱਚੀਆਂ ਕਿਰਿਆਵਾਂ ਪਹੁੰਚਾਈਆਂ ਜਾਣ- ਵਿਕਰਮਪਾਲ ਸ਼ਰਮਾ 
ਕਪੂਰਥਲਾ , 18 ਅਗਸਤ (ਕੌੜਾ )- ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ. ਸਿ) ਜਗਵਿੰਦਰ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੰਦਾ ਧਵਨ,  ਸੁਚੱਜੀ  ਅਗਵਾਈ ਹੇਠ “ਮਿਸ਼ਨ ਸਮਰੱਥ “ਤਹਿਤ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਆਯੋਜਿਤ ਕੀਤੀ ਗਈ। ਵਰਕਸ਼ਾਪ ਦੇ ਦੂਜੇ ਦਿਨ ਵੱਖ ਵੱਖ ਸਿੱਖਿਆ ਬਲਾਕਾਂ ਦੇ 30 ਬਲਾਕ ਰਿਸੋਰਸ ਪਰਸਨ ਨੇ ਭਾਗ ਲਿਆ ।
ਜਿਨ੍ਹਾਂ ਨੂੰ ਜ਼ਿਲ੍ਹਾ ਰਿਸੋਰਸ ਟੀਮ ਜਿਨ੍ਹਾਂ ਵਿੱਚ ਹਰਮਿੰਦਰ ਸਿੰਘ ਜੋਸਨ , ਕੁਲਦੀਪ ਚੰਦ ,ਹਰਪ੍ਰੀਤ ਸਿੰਘ ਨਡਾਲਾ ,ਸਿਮਰਨਜੀਤ ਸਿੰਘ (ਸਾਰੇ ਬੀ ਐਮ ਟੀ) ਆਦਿ  ਨੇ ਤੀਸਰੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਮਿਸ਼ਨ ਸਮਰੱਥ ਤਹਿਤ ਵਿਸ਼ਾ ਗਣਿਤ ਪੰਜਾਬੀ ਅੰਗਰੇਜ਼ੀ ਦੀਆਂ ਮੁੱਢਲੀਆਂ ਕੁਸ਼ਲਤਾਵਾਂ ਵਿੱਚ ਸਮਰੱਥ ਬਣਾਉਣ ਦੇ ਲਈ ਵੱਖ ਗਤੀਵਿਧੀਆਂ ਤੋਂ ਇਲਾਵਾ ਪ੍ਰੋਜੈਕਟ ਮਿਸ਼ਨ ਸਮੱਰਥ ਦੇ ਟੀਚਿਆਂ ਤੇ ਉਹਨਾਂ ਨੂੰ ਪੂਰਾ ਕਰਨ ਦੇ ਨਾਂ ਨਾਲ ਨਾਲ ਵਿਦਿਆਰਥੀਆਂ ਨੂੰ ਮੁੱਢਲੀਆਂ ਕਿਰਿਆਵਾਂ ਦੇ ਸਮੱਰਥ ਬਣਾਉਣ ਲਈ ਵਿਸ਼ੇਸ਼ ਤੌਰ ਤੇ ਸਿਖਲਾਈ ਦਿੱਤੀ।ਇਸ ਵਰਕਸ਼ਾਪ ਦੇ ਦੂਜੇ ਦਿਨ ਪ੍ਰਥਮ ਪ੍ਰੋਗਰਾਮ ਹੈੱਡ ਵਿਕਰਮਪਾਲ ਸ਼ਰਮਾ, ਅਨੂਪ ਸਿੰਘ ਸੈਣੀ ਸਟੇਟ ਰਿਸੋਰਸ ਪਰਸਨ “ਸਮੱਰਥ ” ਵੱਲੋਂ ਵਿਸ਼ੇਸ਼ ਤੌਰ ਤੇ ਵਰਕਸ਼ਾਪ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਵਿਕਰਮਪਾਲ ਸ਼ਰਮਾ ਤੇ ਅਨੂਪ ਸਿੰਘ ਸੈਣੀ ਨੇ ਸਮੂਹ ਬਲਾਕਾਂ ਦੇ ਰਿਸੋਰਸ ਪਰਸਨ ਨੂੰ ਪ੍ਰੋਜੈਕਟ ਸਮੱਰਥ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਆਪਣੇ ਆਪਣੇ ਬਲਾਕਾਂ ਦੇ ਅਧਿਆਪਕਾਂ ਨੂੰ ਬਲਾਕ ਪੱਧਰੀ  ਵਰਕਸ਼ਾਪਾਂ ਵਿੱਚ ਸਿਖਲਾਈ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਕੁਲਬੀਰ ਸਿੰਘ, ਗੁਰਵਿੰਦਰ ਸਿੰਘ,ਰਾਜੂ ਜੈਨਪੁਰੀ,ਰੇਸ਼ਮ ਰਾਮਪੁਰੀ, ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਪੀਕਰ ਸੰਧਵਾਂ ਵੱਲੋਂ ਸਿਵਲ ਹਸਪਤਾਲ ਵਿਚ ਐੱਸ. ਐੱਮ. ਓ. ਤੇ ਸਮੂਹ ਸਟਾਫ ਨੂੰ ਹਦਾਇਤ ਸਰਕਾਰ ਵੱਲੋਂ ਮੁਫ਼ਤ ਮਿਲਣ ਵਾਲੀਆਂ ਦਵਾਈਆਂ ਦੀ ਸੂਚੀ ਕਰੋ ਜਨਤਕ  
Next articleਏਹੁ ਹਮਾਰਾ ਜੀਵਣਾ ਹੈ -361