HOME ਇਨਰ ਵੀਲ ਕਲੱਬ ਮਿਡਟਾਊਨ ਵੱਲੋਂ ਹੈਲਪਫੁਲ ਡਾਇਲਸਿਸ ਸੈਂਟਰ ਨੂੰ ਦੋ ਲੱਖ ਰੁਪਏ...

ਇਨਰ ਵੀਲ ਕਲੱਬ ਮਿਡਟਾਊਨ ਵੱਲੋਂ ਹੈਲਪਫੁਲ ਡਾਇਲਸਿਸ ਸੈਂਟਰ ਨੂੰ ਦੋ ਲੱਖ ਰੁਪਏ ਦੇ ਮਸ਼ੀਨ ਦੇ ਫਿਲਟਰ ਦੀ ਸੇਵਾ ਕੀਤੀ ਗਈ ।

2
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਇਨਰ ਵੀਲ ਕਲੱਬ ਮਿਡਟਾਊਨ ਲੁਧਿਆਣਾ ਨੇ ਸਮਾਜ ਦੀ ਭਲਾਈ ਵੱਲ ਇੱਕ ਹੋਰ ਸਰਾਹਣਯੋਗ ਕਦਮ ਚੁੱਕਦਿਆਂ ਕਲੱਬ ਵੱਲੋਂ ਇੱਕ ਹੈਲਪਫੁਲ ਐਨਜੀਓ ਦੇ ਡਾਇਲਿਸਿਸ ਸੈਂਟਰ ਲਈ ਡਾਇਲਸਿਸ ਮਸ਼ੀਨ ਦੇ ਫਿਲਟਰ ਪ੍ਰਦਾਨ ਕੀਤੇ ਗਏ, ਜਿਨ੍ਹਾਂ ਦੀ ਕੁੱਲ ਲਾਗਤ ਦੋ ਲੱਖ ਰੁਪਏ ਰਹੀ। ਇਹ ਸੇਵਾ ਕਾਰਜ ਕਲੱਬ ਦੀ ਸਾਬਕਾ ਚੇਅਰ ਪਰਸਨ ਮੀਨਾ ਗੁਪਤਾ ਜੀ ਵੱਲੋਂ ਦੋ ਲੱਖ ਰੁਪਏ ਦਾ ਚੈਕ ਦੇ ਕੇ ਸੰਪੂਰਨ ਕੀਤਾ ਗਿਆ। ਇਸ ਮੌਕੇ ‘ਤੇ ਡਿਸਟ੍ਰਿਕਟ 307 ਦੀ ਡਿਸਟ੍ਰਿਕਟ ਚੇਅਰ ਪਰਸਨ ਮਿਸਿਜ਼ ਪ੍ਰੀਤੀ ਖਜੂਰੀਆ ਜੀ, ਕਲੱਬ ਪ੍ਰਧਾਨ ਨਿਸ਼ਾ ਸ਼ਰਮਾ, ਪੀ.ਡੀ.ਸੀ.ਮੀਨਾ ਗੁਪਤਾ, ਐਡੀਟਰ ਸੁਲੇਖਾ ਸਚਦੇਵਾ,ਆਈ.ਐਸ.ਓ. ਸਲੋਨੀ ਛਾਬੜਾ, ਸੈਕ੍ਰੇਟਰੀ ਗਾਇਤਰੀ ਅੱਗਰਵਾਲ,ਵਾਈਸ ਪ੍ਰਧਾਨ ਨੀਰਜ ਗਰਗ, ਟ੍ਰੇਜ਼ਰਰ ਮੁਕਤਾ ਜੈਨ ਅਤੇ ਕਲੱਬ ਮੈਂਬਰ ਕੁਸੁਮ ਜੀ ਹੰਬੜਾ ਹਾਜ਼ਰ ਰਹੇ। ਇਨਰ ਵੀਲ ਕਲੱਬ ਮਿਡਟਾਊਨ ਲੁਧਿਆਣਾ ਹਮੇਸ਼ਾਂ ਹੀ ਸਮਾਜ ਸੇਵਾ ਦੇ ਕੰਮਾਂ ਵਿੱਚ ਅੱਗੇ ਰਹਿੰਦਾ ਆ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਮਨੁੱਖਤਾ ਦੀ ਭਲਾਈ ਲਈ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨੈਕਸਸ ਐਮਬੀਡੀ ਨਿਓਪੋਲਿਸ ਮਾਲ ਪਰਿਵਾਰ-ਕੇਂਦ੍ਰਿਤ ਗਤੀਵਿਧੀਆਂ ਅਤੇ ਖਰੀਦਦਾਰੀ ਪੇਸ਼ਕਸ਼ਾਂ ਨਾਲ ਮਨਾ ਰਿਹਾ ਹੈ ਗਣਤੰਤਰ ਦਿਵਸ
Next articleਡਾਲਰਾਂ-ਪੌਂਡਾਂ ਦੀ ਚਮਕ ਅਤੇ ਪੰਜਾਬੀ ਨੌਜਵਾਨਾਂ ਦੀ ਤ੍ਰਾਸਦੀ