(ਸਮਾਜ ਵੀਕਲੀ)
ਦਿਲ ਦੇ ਕੋਨੇ ‘ਚ ਇੱਕ ਅਵਾਜ਼ ਸੀ,
ਚੁੱਪ ਚੁੱਪ ਰਹਿੰਦੀ, ਪਰ ਰਾਜ਼ ਸੀ।
ਸੁਨੇਹੇ ਸੰਦਿਆਂ ਚੁਪ ਚਾਪ ਭੇਜਦੀ,
ਸੱਚ ਦੇ ਰਾਹਾਂ ‘ਤੇ ਸਫ਼ਰ ਸਾਜ਼ ਸੀ।
ਸੁਕੂਨ ਲੱਭਣ ਚ ਲੱਗੇ ਹਨ ਲੋਕ,
ਪਰ ਹੌਲੇ ਹੌਲੇ ਟੁੱਟਦੇ ਖ਼ੁਆਬ ਸਨ।
ਨਕਲੀ ਮੁਸਕਾਨਾਂ ਦੇ ਪਿੱਛੇ,
ਅਸਲ ਚਿਹਰੇ ਬੜੇ ਉਜਾੜ ਸਨ।
ਕਈ ਵਾਰ ਦਿਲ ਕਰੇ ਚੀਕ ਮਾਰੇ,
ਪਰ ਦੁਨੀਆ ਦੇ ਦਰ ਬੰਦ ਪਵੇਂ।
ਸੁਲਝਣ ਦੀ ਆਸ ਲੈ ਕਈ ਰੂਹਾਂ,
ਚੁੱਪ ਦੀ ਚਾਦਰ ਹੇਠ ਸਵੇਰੇ ਨਵੇਂ।
ਤੂੰ ਵੀ ਸੁਣ ਉਹ ਅੰਦਰਲੀ ਪੁਕਾਰ,
ਜੋ ਸੱਚੇ ਰਿਸ਼ਤਿਆਂ ਨੂੰ ਲੋੜਦੀ ਏ।
ਇਹ ਜ਼ਿੰਦਗੀ ਸਿਰਫ਼ ਦਿਖਾਵੇ ਲਈ ਨਹੀਂ,
ਇਹ ਤਾਂ ਅਹਿਸਾਸਾਂ ਨੂੰ ਝੋੜਦੀ ਏ।
ਮੰਜੂ ਰਾਇਕਾ
ਰਣਬੀਰ ਕਾਲਜ਼ ਸੰਗਰੂਰ।



