ਫੋਟੋ : ਇੰਜ: ਮੁਖਤਿਆਰ ਸਿੰਘ ਦੀ ਵਿਦਾਇਗੀ ਪਾਰਟੀ ਮੌਕੇ ਉਹਨਾਂ ਦੇ ਨਾਲ ਡਿਪਟੀ ਚੀਫ ਕਪੂਰਥਲਾ ਸਰਕਲ ਇੰਜ: ਰਕੇਸ਼ ਕੁਮਾਰ ਕਲੇਰ, ਇੰਜ: ਇੰਦਰਜੀਤ ਸਿੰਘ ਇੰਜ: ਵਿਨੈ ਕੋਮਲ ਤੇ ਹੋਰ ਨਜ਼ਰ ਆ ਰਹੇ
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਮਲਸੀਆ ਦੇ ਇੰਜੀ: ਮੁਖਤਿਆਰ ਸਿੰਘ ਐਸ.ਡੀ.ਓ ਦੀ ਸੇਵਾ ਮੁਕਤੀ ਮੌਕੇ ਲਗੀ ਵਿਦਾਇਗੀ ਪਾਰਟੀ ਦਿੱਤੀ ਗਈ। ਇੰਜ: ਮੁਖਤਿਆਰ ਸਿੰਘ S/0 ਪਿਆਰਾ ਸਿੰਘ ਦਾ ਜਨਮ 3-1-1967 ਨੂੰ ਪਿੰਡ ਜੰਡਿਆਲਾ ਮੰਜਕੀ ਵਿਖੇ ਹੋਇਆ। ਪੰਜਾਬ ਰਾਜ ਬਿਜਲੀ ਬੋਰਡ ਵਿੱਚ ਬਤੋਰ ਲਾਈਨਮੈਨ 12-3- 1996 ਨੂੰ ਸੰਕਰ ਸਬ ਡਿਵੀਜ਼ਨ ਵਿਖੇ ਜੁਆਇਨ ਕੀਤਾ ਫਿਰ 1999 ਤੋਂ ਲੈ ਕੇ 19-12-12 ਤੱਕ ਸਮਰਾਏ ਰਹੇ ਫਿਰ ਜੂਨੀਅਰ ਇੰਜੀਨੀਅਰ ਦੀ ਤਰੱਕੀ ਹੋਣ ਤੇ 20-12-12 ਨੂੰ ਰਈਆ ਉਪਮੰਡਲ ਵਿਖੇ ਜੁਆਇਨ ਕੀਤਾ। ਉਸ ਤੋਂ ਬਾਅਦ 20-2 2013 ਤੋਂ ਲੈ ਕੇ 21-5-24 ਤੱਕ ਮਹਿਤਪੁਰ ਸਬ ਡਿਵੀਜ਼ਨ ਵਿਖੇ ਲੰਬਾ ਸਮਾਂ ਰਹੇ ਮਹਿਤਪੁਰ ਤੋਂ 22-5- 24 ਤੋਂ ਐਡੀਸ਼ਨਲ ਐਸ.ਡੀ.ਓ ਦੀ ਤਰੱਕੀ ਹੋਣ ਤੇ ਬਤੌਰ ਐਸ.ਡੀ.ਓ ਮਲਸੀਆਂ ਰਹੇ ਅਤੇ 31-1-25 ਨੂੰ ਰਿਟਾਇਰਮੈਂਟ ਹੋਈ ਇਸ ਮੌਕੇ ਡਿਪਟੀ ਚੀਫ ਇੰਜੀ: ਕਪੂਰਥਲਾ ਸਰਕਲ ਇੰਜੀ: ਰਕੇਸ ਕੁਮਾਰ ਕਲੇਰ,ਇੰਜ: ਇੰਦਰਜੀਤ ਸਿੰਘ ਵਧੀਕ ਨਿਗਰਾਨ ਨਕੋਦਰ,ਇੰਜ: ਵਿਨੈ ਕੋਮਲ ਵਧੀਕ ਨਿਗਰਾਨ ਨਕੋਦਰ, ਇੰਜ: ਦਰਸ਼ਨ ਸਿੰਘ ਰਿਟਾਇਰਡ ਐਕਸੀਅਨ, ਇੰਜੀ: ਗੁਰਨਾਮ ਸਿੰਘ ਬਾਜਵਾ ਐਸਡੀਓ ਪ੍ਰਧਾਨ ਜੇਈ ਕੌਂਸਲ ਨਾਰਥ ਜੋਨ, ਬਲਵੀਰ ਸਿੰਘ ਐਸਡੀਓ ਫਾਈਨਸ ਸਕੱਤਰ, ਕੁਲਤਾਰ ਸਿੰਘ ਐਸਡੀਓ ਭੁਲੱਥ, ਬਲਵਿੰਦਰ ਸਿੰਘ ਐਸਡੀਓ ਨੂਰ ਮਹਿਲ, ਸੁਨੀਲ ਹੰਸ ਐਸਡੀਓ ਸਮਰਾਏ, ਬਲਵਿੰਦਰ ਸਿੰਘ ਐਸਡੀਓ ਮਹਿਤਪੁਰ, ਸੁਖਦੇਵ ਸਿੰਘ ਸਹੋਤਾ ਐਸਡੀਓ ਲੋਹੀਆ, ਹਰਪਾਲ ਸਿੰਘ ਐਸਡੀਓ ਸ਼ਾਹਕੋਟ, ਰਜੀਵ ਪ੍ਰਭਾਕਰ ਐਸਡੀਓ ਸਬ ਡਵੀਜ਼ਨ ਮੱਲੀਆਂ,ਨਵਸੰਗੀਤ ਸਿੰਘ ਐਸਡੀਓ ਸਬ ਸਟੋਰ ਨਕੋਦਰ, ਕਮਲਜੀਤ ਸਿੰਘ ਸਰਪੰਚ ਜੰਡਿਆਲਾ ਜਸਵਿੰਦਰ ਸਿੰਘ ਪੰਚ ਅਤੇ ਜੰਡਿਆਲਾ ਦੀ ਸਮੂਹ ਪੰਚਾਇਤ ਮੱਖਣ ਲਾਲ ਪੱਲਣ ਸਾਬਕਾ ਸਰਪੰਚ ਪ੍ਰਧਾਨ ਲੋਕ ਭਲਾਈ ਮੰਚ ਜੰਡਿਆਲਾ, ਗੁਰਨਾਮ ਸਿੰਘ ਟਰੈਫਿਕ ਮੈਨੇਜਰ ਸੂਬਾ ਪ੍ਰਧਾਨ ਪੰਜਾਬ ਰੋਡਵੇਜ਼ ਆਦਿ ਹਾਜ਼ਰ ਸਨ।