HOME ਇੰਦੌਰ ਨਗਰ ਨਿਗਮ ਬਜਟ ਸੈਸ਼ਨ ਵਿੱਚ ‘ਵੰਦੇ ਮਾਤਰਮ’ ਦਾ ਵਿਰੋਧ ਕਰਨਾ ਦੁੱਖਦਾਈ...

ਇੰਦੌਰ ਨਗਰ ਨਿਗਮ ਬਜਟ ਸੈਸ਼ਨ ਵਿੱਚ ‘ਵੰਦੇ ਮਾਤਰਮ’ ਦਾ ਵਿਰੋਧ ਕਰਨਾ ਦੁੱਖਦਾਈ – ਸਵਸਤਿਕ ਗੌਤਮ

1
ਚੰਡੀਗੜ੍ਹ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ :- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਦੇ ਜਾਇੰਟ ਸੈਕਟਰੀ ਸਵਸਤਿਕ ਗੌਤਮ ਨੇ ਇੰਦੌਰ ਨਗਰ ਨਿਗਮ ਦੇ ਬਜਟ ਸੈਸ਼ਨ ਦੌਰਾਨ ਪਾਰਸ਼ਦ ਫੌਜੀਆ ਸ਼ੇਖ਼ ਅਲੀਮ ਅਤੇ ਰੂਬੀਨਾ ਇਕ਼ਬਾਲ ਵੱਲੋਂ ‘ਵੰਦੇ ਮਾਤਰਮ’ ਦਾ ਵਿਰੋਧ ਕਰਨ ਨੂੰ ਦੁੱਖਦਾਈ ਅਤੇ ਅਸਵੀਕਾਰਯੋਗ ਕਰਾਰ ਦਿੱਤਾ ਹੈ। ਗੌਤਮ ਨੇ ਕਿਹਾ ਕਿ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਰਾਸ਼ਟਰੀ ਨੇਤਾ ਵੀਰੇਂਦਰ ਸਿੰਘ ਸੋਲੰਕੀ ਦੀ ਅਗਵਾਈ ਹੇਠ ਵਿਦਿਆਰਥੀ ਪਰਿਸ਼ਦ ਵੱਲੋਂ ਨਗਰ ਨਿਗਮ ਦਫ਼ਤਰ ‘ਤੇ ਪ੍ਰਦਰਸ਼ਨ ਕੀਤਾ ਗਿਆ ਅਤੇ ਸਭਾਪਤੀ ਦੇ ਨਾਮ ਮਹਾਪੌਰ ਨੂੰ ਮੈਮੋਰੈਂਡਮ ਸੌਂਪਿਆ ਗਿਆ, ਜਿਸ ਵਿੱਚ ਕਾਨੂੰਨੀ ਕਾਰਵਾਈ ਕਰਨ ਅਤੇ ਦੋਵੇਂ ਪਾਰਸ਼ਦਾਂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਪ੍ਰਦਰਸ਼ਨ ਤੋਂ ਬਾਅਦ ਉਸੇ ਪ੍ਰੰਗਣ ਵਿੱਚ ਸਮੂਹਿਕ ਤੌਰ ‘ਤੇ ‘ਵੰਦੇ ਮਾਤਰਮ’ ਦਾ ਗਾਨ ਵੀ ਕੀਤਾ ਗਿਆ, ਜੋ ਸਰਾਹਣਯੋਗ ਹੈ। ਸਵਸਤਿਕ ਗੌਤਮ ਨੇ ਕਿਹਾ ਕਿ ‘ਵੰਦੇ ਮਾਤਰਮ’ ਕਿਸੇ ਇਕ ਧਰਮ ਨਾਲ ਸੰਬੰਧਿਤ ਨਹੀਂ ਹੈ, ਬਲਕਿ ਇਹ ਦੇਸ਼ ਦੀ ਸ਼ਾਨ ਅਤੇ ਸਨਮਾਨ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ ਦੌਰਾਨ ਸਾਡੇ ਕ੍ਰਾਂਤੀਕਾਰੀਆਂ ਨੇ ‘ਵੰਦੇ ਮਾਤਰਮ’ ਦੇ ਨਾਅਰੇ ਲਗਾਉਂਦੇ ਹੋਏ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਸੀ, ਜਿਸ ਕਰਕੇ ਇਸ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੂਬਾ ਸਾਲਾਨਾ ਇਕੱਤਰਤਾ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਕੀਤਾ ਫ਼ੈਸਲਾ -ਮਾਸਟਰ ਪਰਮਵੇਦ
Next articleਯੂ.ਪੀ.ਐੱਸ.ਸੀ. ਵਿੱਚ ਤੀਜਾ ਸਥਾਨ ਹਾਸਲ ਕਰਕੇ ਏਕਾਂਸ਼ ਢੁੱਲ ਨੇ ਵਧਾਇਆ ਪ੍ਰਦੇਸ਼ ਦਾ ਮਾਣ, ਪੰਚਕੂਲਾ ਵਿੱਚ ਹੋਇਆ ਸਨਮਾਨ