ਬਾਲਾਸੋਰ (ਸਮਾਜ ਵੀਕਲੀ): ਭਾਰਤ ਨੇ ਅੱਜ ਡੀਆਰਡੀਓ ਵੱਲੋਂ ਵਿਕਸਿਤ ਜ਼ਮੀਨ ਤੋਂ ਜ਼ਮੀਨ ’ਤੇ ਮਾਰ ਕਰਨ ਵਾਲੀ ਸਵਦੇਸ਼ੀ ‘ਪ੍ਰਲਯ’ ਮਿਜ਼ਾਈਲ ਦਾ ਉੜੀਸਾ ਤੱਟ ’ਤੇ ਸਫ਼ਲਤਾ ਨਾਲ ਪ੍ਰੀਖਣ ਕੀਤਾ ਹੈ। ਰੱਖਿਆ ਖੋਜ ਤੇ ਵਿਕਾਸ ਸੰਗਠਨ ਵੱਲੋਂ ਵਿਕਸਿਤ ਠੋਸ-ਈਂਧਨ ਨਾਲ ਦਾਗੀ ਜਾਣ ਵਾਲੀ ਇਹ ਜੰਗੀ ਮਿਜ਼ਾਈਲ ਪ੍ਰਿਥਵੀ ਰੱਖਿਆ ਵਾਹਨ ’ਤੇ ਲਾਈ ਗਈ ਹੈ। ਇਹ ਵਹੀਕਲ ਭਾਰਤ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦਾ ਹਿੱਸਾ ਹੈ। ਮਿਜ਼ਾਈਲ ਨੂੰ ਅੱਜ ਸਵੇਰੇ 10.30 ਵਜੇ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਦਾਗਿਆ ਗਿਆ। ਇਸ ਨੇ ਮਿਸ਼ਨ ਦੇ ਸਾਰੇ ਮੰਤਵ ਪੂਰੇ ਕੀਤੇ ਹਨ। ਨਵੀਂ ਮਿਜ਼ਾਈਲ ਨੇ ਆਪਣੇ ਨਿਸ਼ਾਨੇ ਨੂੰ ਸਟੀਕਤਾ ਨਾਲ ਫੁੰਡਿਆ। ਪੂਰਬੀ ਤੱਟ ’ਤੇ ਤਾਇਨਾਤ ਸਾਰੇ ਜਹਾਜ਼ਾਂ ਨੇ ਆਪਣੇ ਸੈਂਸਰਾਂ ਰਾਹੀਂ ਮਿਜ਼ਾਈਲ ਦੇ ਪੰਧ ਨੂੰ ਰਿਕਾਰਡ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਉਪਲਬਧੀ ’ਤੇ ਡੀਆਰਡੀਓ ਨੂੰ ਵਧਾਈ ਦਿੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly