ਉੱਤਰਾਖੰਡ: ਕਾਂਗਰਸ ਆਗੂ ਹਰੀਸ਼ ਰਾਵਤ ਦੇ ਬਗ਼ਾਵਤੀ ਸੁਰ

Harish Rawat

ਦੇਹਰਾਦੂਨ (ਸਮਾਜ ਵੀਕਲੀ):  ਉੱਤਰਾਖੰਡ ਲਈ ਕਾਂਗਰਸ ਦੀ ਚੋਣ ਮੁਹਿੰਮ ਦੇ ਮੁਖੀ ਹਰੀਸ਼ ਰਾਵਤ ਨੇ ਅੱਜ ਆਪਣੀ ਪਾਰਟੀ ’ਤੇ ਸਹਿਯੋਗ ਨਾ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਕਈ ਵਾਰ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਆਰਾਮ ਕਰਨ ਦਾ ਸਮਾਂ ਆ ਗਿਆ ਹੈ। ਹਿੰਦੀ ਵਿਚ ਕਈ ਟਵੀਟ ਕਰਦਿਆਂ ਰਾਵਤ ਨੇ ਕਿਹਾ, ‘ਹੈ ਨਾ ਅਜੀਬ ਜਿਹੀ ਗੱਲ, ਚੋਣ ਰੂਪੀ ਸਮੁੰਦਰ ਤੈਰ ਕੇ ਪਾਰ ਕਰਨਾ ਹੈ, ਸੰਗਠਨ ਦਾ ਢਾਂਚਾ ਜ਼ਿਆਦਾਤਰ ਥਾਵਾਂ ’ਤੇ ਸਹਿਯੋਗ ਦਾ ਹੱਥ ਵਧਾਉਣ ਦੀ ਬਜਾਏ ਜਾਂ ਤਾਂ ਮੂੰਹ ਫੇਰ ਕੇ ਖੜ੍ਹਾ ਹੁੰਦਾ ਜਾ ਰਿਹਾ ਹੈ ਜਾਂ ਨਕਾਰਾਤਮਕ ਭੂਮਿਕਾ ਨਿਭਾ ਰਿਹਾ ਹੈ।

ਉਨ੍ਹਾਂ ਲਿਖਿਆ, ‘ਜਿਨ੍ਹਾਂ ਦੇ ਹੁਕਮ ਉਤੇ ਤੈਰਨਾ ਹੈ, ਉਨ੍ਹਾਂ ਦੇ ਨੁਮਾਇੰਦੇ ਮੇਰੇ ਹੱਥ-ਪੈਰ ਬੰਨ੍ਹ ਰਹੇ ਹਨ। ਮਨ ਵਿਚ ਬਹੁਤ ਵਾਰ ਵਿਚਾਰ ਆ ਰਿਹਾ ਹੈ ਕਿ ਹਰੀਸ਼ ਰਾਵਤ, ਹੁਣ ਬਹੁਤ ਹੋ ਗਿਆ, ਬਹੁਤ ਤੈਰ ਲਿਆ, ਹੁਣ ਅਰਾਮ ਦਾ ਸਮਾਂ ਹੈ।’ ਹਾਲਾਂਕਿ ਸਾਬਕਾ ਮੁੱਖ ਮੰਤਰੀ ਰਾਵਤ ਨੇ ਕਿਹਾ, ‘ਫਿਰ ਹੌਲੀ ਜਿਹੇ ਮਨ ਦੇ ਇਕ ਕੋਨੇ ਤੋਂ ਆਵਾਜ਼ ਉੱਠਦੀ ਹੈ, ਮੈਂ ਦੁਵਿਧਾ ਵਿਚ ਹਾਂ, ਨਵਾਂ ਸਾਲ ਸ਼ਾਇਦ ਰਾਸਤਾ ਦਿਖਾਏ।’ ਜ਼ਿਕਰਯੋਗ ਹੈ ਕਿ ਉੱਤਰਾਖੰਡ ਵਿਚ ਅਗਲੇ ਸਾਲ ਦੇ ਸ਼ੁਰੂ ਵਿਚ ਹੀ ਚੋਣਾਂ ਹਨ ਤੇ ਕਾਂਗਰਸ ਉੱਥੇ ਮੁੜ ਸੱਤਾ ਵਿਚ ਆਉਣ ਲਈ ਯਤਨ ਕਰ ਰਹੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਸਦ ਦੇ ਦੋਵੇਂ ਸਦਨ ਇਕ ਦਿਨ ਪਹਿਲਾਂ ਅਣਮਿੱਥੇ ਸਮੇਂ ਲਈ ਉਠਾਏ
Next articleਭਾਰਤ ਵੱਲੋਂ ਨਵੀਂ ਪੀੜ੍ਹੀ ਦੀ ‘ਪ੍ਰਲਯ’ ਮਿਜ਼ਾਈਲ ਦਾ ਸਫ਼ਲ ਪ੍ਰੀਖਣ