ਕੋਲਕਾਤਾ (ਸਮਾਜ ਵੀਕਲੀ): ਕੋਲਕਾਤਾ ਦੇ ਸਿਆਲਦਾ ਇਲਾਕੇ ਵਿੱਚ ਅੱਜ ਨਗਰ ਨਿਗਮ ਚੋਣਾਂ ਦੌਰਾਨ ਬੰਬ ਸੁੱਟੇ ਗਏ, ਜਿਸ ਵਿੱਚ ਤਿੰਨ ਵੋਟਰ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀਆਂ ਵਿੱਚੋਂ ਇੱਕ ਦਾ ਪੈਰ ਉੱਡ ਗਿਆ ਤੇ ਦੋ ਹੋਰਾਂ ਦਾ ਵੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਵੇਰੇ 11 ਵਜੇ ਦੇ ਕਰੀਬ ਤਾਕੀ ਸਕੂਲ ਦੇ ਸਾਹਮਣੇ ਵਾਰਡ ਨੰਬਰ 36 ਵਿੱਚ ਪੋਲਿੰਗ ਦੌਰਾਨ ਵਾਪਰੀ ਅਤੇ ਜ਼ਖ਼ਮੀ ਹੋਏ ਤਿੰਨੇ ਵਿਅਕਤੀ ਸਬੰਧਤ ਇਲਾਕੇ ਦੇ ਵੋਟਰ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly