ਭਾਰਤ ਦੀ ਪਹਿਲੀ ਅਧਿਆਪਕਾ

ਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ ਪ੍ਰੀਨਿਰਵਾਣ ਦਿਵਸ ਅੰਬੇਡਕਰ ਚੌਕ ਜਗਰਾਉਂ ਵਿਖੇ ਮਨਾਇਆ 
ਮਿਤੀ 10 ਮਾਰਚ ਦਿਨ ਐਤਵਾਰ ਨੂੰ ਭਾਰਤ ਦੀ ਪਹਿਲੀ ਅਧਿਆਪਕਾ ਨੂੰ ਯਾਦ ਕੀਤਾ ਗਿਆ। ਮਹਾਂਰਾਸ਼ਟਰ ਦੇ ਮਹਾਨ ਕਰਾਂਤੀਕਾਰੀ ਸਮਾਜ ਸੁਧਾਰਕ ਮਹਾਤਮਾ ਜੋਤੀਬਾ ਫੂਲੇ ਦੀ ਪਤਨੀ ਨੇ ਆਪਣੇ ਪਤੀ ਨਾਲ ਰਲ਼ ਕੇ ਔਰਤਾਂ ਅਤੇ ਕਿਸਾਨਾਂ ਮਜਦੂਰਾਂ ਲਈ 1848ਈ:ਵਿੱਚ ਪਹਿਲਾ ਸਕੂਲ ਖੋਲ੍ਹਿਆ। ਫੇਰ ਇੱਕ ਤੋਂ ਬਾਅਦ ਇੱਕ ਅਨੇਕਾਂ ਸਕੂਲ ਖੋਲ੍ਹੇ ਅਤੇ ਗੁਲਾਮ ਅਨਪੜ੍ਹ ਬਹੁਜਨ ਸਮਾਜ ਵਿੱਚ ਸਿੱਖਿਆ ਦੀ ਲਹਿਰ ਪੈਦਾ ਕੀਤੀ।
ਇਹਨਾਂ ਦਾ ਜਨਮ 3 ਜਨਵਰੀ1831ਈ: ਨੂੰ ਮਹਾਂਰਾਸ਼ਟਰ ਵਿੱਚ ਹੋਇਆ ਅਤੇ ਦਿਹਾਂਤ 10 ਮਾਰਚ 1897 ਈ: ਵਿੱਚ ਸਮਾਜ ਸੇਵਾ ਅਤੇ ਸਿੱਖਿਆ ਦੀ ਜੋਤ ਜਗਾਉਂਦਿਆਂ ਹੋਇਆ। ਇਸ ਮਹਾਨ ਅਧਿਆਪਕਾ ਬਾਰੇ ਡਾ.ਸੁਰਜੀਤ ਸਿੰਘ ਦੌਧਰ ਜੀ ਨੇ,ਪ੍ਰਧਾਨ ਅਮਰਜੀਤ ਸਿੰਘ ਚੀਮਾ,ਮਾ.ਰਣਜੀਤ ਸਿੰਘ ਹਠੂਰ ਅਤੇ ਡਾ.ਜਸਵੀਰ ਸਿੰਘ ਨੇ ਜਾਣਕਾਰੀ ਦਿੱਤੀ। ਅਤੇ ਉਹਨਾਂ ਨੂੰ ਸ਼ਰਧਾਪੂਰਵਕ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਮੌਕੇ,ਸ ਘੁਮੰਡਾ ਸਿੰਘ,ਸ ਸੁਰਿੰਦਰ ਸਿੰਘ ਢੋਲਣ,ਸਰਪੰਚ ਦਰਸ਼ਨ ਸਿੰਘ ਪੋਨਾ,ਤਰਸੇਮ ਸਿੰਘ ਅਲੀਗੜ੍ਹ, ਅਮਨਦੀਪ ਸਿੰਘ ਗੁੜ੍ਹੇ,ਮਾ.ਸ਼ਿੰਗਾਰਾ ਸਿੰਘ, ਮੈਨੇਜਰ ਬਲਵਿੰਦਰ ਸਿੰਘ, ਇੰਸਪੈਕਟਰ ਮਹਿੰਦਰ ਸਿੰਘ, ਮਾ.ਜਗਸੀਰ ਸਿੰਘ ਹਠੂਰ,ਪ੍ਰਿੰਸੀਪਲ ਗੁਰਦੀਪ ਸਿੰਘ,ਸ ਮਹਿੰਦਰ ਬੀਏ, ਸ ਸੁਰਜੀਤ ਸਿੰਘ ਜਗਰਾਉਂ ਅਤੇ ਹਰਪ੍ਰੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਆਲ ਇੰਡਿਆ ਐਸ ਸੀ/ਐਸ ਟੀ ਰੇਲਵੇ ਇੰਪਲਾਈਜ ਐਸੋਸੀਏਸ਼ਨ ਦੀ ਕਾਰਜਕਾਰਨੀ ਦਾ ਵਿਸਥਾਰ 
Next articleਬੀਕੇਯੂ ਪੰਜਾਬ ਦੇ ਸੂਬਾ ਆਗੂ ਸੁੱਖ ਗਿੱਲ ਮੋਗਾ ਅਤੇ ਸਾਥੀਆਂ ਦਾ ਕਪੂਰਥਲਾ ਜਿਲ੍ਹੇ ਚ ਹੋਇਆ ਵਿਸ਼ੇਸ਼ ਸਨਮਾਨ