ਫਗਵਾੜਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਇਸ ਮੀਟਿੰਗ ਦੀ ਅਗਵਾਈ ਸਰ ਸੋਹਣ ਸਹਿਜਲ ਜੀ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਉਪਸਥਿਤ ਮਹਾਨੁਭਾਵਾਂ ਵਿੱਚ ਡਾ. ਰਾਜਿੰਦਰ ਥਿੰਦ, ਡਾ. ਪ੍ਰਵੀਨ ਥਿੰਦ (ਹੋਲੀ ਫੈਮਲੀ ਹੌਸਪੀਟਲ, ਗੋਰਾਇਆ), ਡਾ. ਰਾਹੁਲ ਅਤੇ ਉਨ੍ਹਾਂ ਦੀ ਧਰਮ ਪਤਨੀ (ਸ਼੍ਰੀ ਗੁਰੂ ਰਵਿਦਾਸ ਮਿਸ਼ਨ ਹੌਸਪੀਟਲ, ਫਗਵਾੜਾ), ਡਾ. ਸੁਧੀਰ ਚੋਹਾਨ (ਸੌਰਵ ਹੌਸਪੀਟਲ, ਗੋਰਾਇਆ), ਕੇਵਲ ਬਿਲਗਾ ਜੀ ਅਤੇ ਡਾ. ਗੁਰਦੀਸ਼ ਕੈਲੇ (ਚਚਰਾੜੀ ਮਿਸ਼ਨ ਹੌਸਪੀਟਲ) ਸ਼ਾਮਲ ਸਨ। ਮੀਟਿੰਗ ਵਿੱਚ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ ਹਰ ਸਾਲ ਕਰਵਾਏ ਜਾਂਦੇ ਬੁੱਕ ਪ੍ਰਤੀਯੋਗਤਾ ਬਾਰੇ ਚਰਚਾ ਕੀਤੀ ਗਈ , ਮੀਟਿੰਗ ਦੌਰਾਨ ਡਾ. ਭੀਮ ਰਾਓ ਅੰਬੇਡਕਰ ਦੇ ਵਿਚਾਰਾਂ, ਸਮਾਜਿਕ ਨਿਆਂ, ਅਤੇ ਆਧੁਨਿਕ ਸਿਹਤ ਸੇਵਾਵਾਂ ਦੀ ਲੋੜ ਅਤੇ ਲਾਗੂ ਕਰਨ ਦੇ ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਹੋਇਆ। ਵਿਦਵਾਨਾਂ ਨੇ ਸਮਾਜ ਦੇ ਹਿੱਤ ਵਿੱਚ ਸੰਵਿਧਾਨਕ ਮੂਲਿਆਂ, ਚੰਗੀ ਸਿਹਤ ਦੀ ਪਹੁੰਚ ਅਤੇ ਨੈਤਿਕ ਸੇਵਾ ਦੀ ਅਹਿਮੀਅਤ ਨੂੰ ਉਜਾਗਰ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



