ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਰਵਿਦਾਸਪੁਰਾ ਫਿਲੌਰ ਯੂਨਿਟ ਦੇ ਸਕੱਤਰ ਤੇ ਦਿਹਾਤੀ ਮਜ਼ਦੂਰ ਸਭਾ ਦੇ ਜਿਲ੍ਹਾ ਕਮੇਟੀ ਮੈਂਬਰ ਮਾਸਟਰ ਹੰਸ ਰਾਜ ਜੀ ਦੇ ਭਾਣਜਾ ਦੇਸ ਰਾਜ ਬੱਧਣ ਸਦੀਵੀ ਵਿਛੋੜਾ ਦੇ ਗਏ ਹਨ। ਦੇਸ ਰਾਜ ਨਸ਼ਾ ਵਰੋਧੀ ਫਰੰਟ ਫਿਲ਼ੋਰ ਦੇ ਮੈਂਬਰ ਸਨ । ਸਾਥੀ ਦੇਸ ਰਾਜ ਬੱਧਣ ਦੇ ਵਿਛੋੜੇ ‘ਤੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਜਰਨੈਲ ਫਿਲੋਰ , ਐਡੋਵੇਕਟ ਸੰਜੀਵ ਭੌਰਾ , ਪਰਸ਼ੋਤਮ ਫਿਲੌਰ , ਡਾ ਸੰਦੀਪ ਸੰਤੋਖਪੁਰਾ , ਹਨੀ ਫਿਲੌਰ , ਜਸਵੰਤ ਬੌਧ , ਰਾਜੂ ਬ੍ਰਹਮਪੁਰੀ , ਮਾਸਟਰ ਕਰਨੈਲ ਫਿਲੌਰ , ਕੁਲਜੀਤ ਫਿਲੌਰ , ਡਾ ਅਸ਼ੋਕ ਫਿਲ਼ੋਰ ,ਕੁਲਦੀਪ ਫਿਲੌਰ , ਤਜਿੰਦਰ ਧਾਲੀਵਾਲ , ਸੁਨੀਲ ਗੰਨਾਪਿੰਡ ਦੀਪਕ ਦੁਸਾਂਝ , ਮਹਿੰਦਰ ਸਿੱਧਮ ਪ੍ਰਧਾਨ ਨਗਰ ਕੌਂਸਲ ਫਿਲੋਰ ,ਕੌਸਲਰ ਯਸਪਾਲ ਗਿੰਡਾ ਅਤੇ ਹੋਰ ਸਾਥੀਆਂ ਵਲੋੰ ਡੂੰਘੇ ਦੁੱਖ ਦਾ ਇਜਹਾਰ ਕੀਤਾ ਅਤੇ ਕਿਹਾ ਕਿ ਸਾਡੀ ਸਾਰੀ ਟੀਮ ਮਾਸਟਰ ਹੰਸ ਰਾਜ ਹੋਰਾਂ ਦੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ । ਸਾਥੀ ਦੇਸ ਰਾਜ ਬੱਧਣ ਦਾ ਸੰਸਕਾਰ ਸ਼ਮਸ਼ਾਨ ਘਾਟ ਗੰਨਾਪਿੰਡ ਰੋਡ ਫਿਲੌਰ ਵਿਖੇ ਕਰ ਦਿੱਤਾ ਗਿਆ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj