ਭਾਰਤੀ ਮੂਲ ਦਾ ਜੋੜਾ ਕੋਵਿਡ ਲੋਨ ਯੋਜਨਾ ’ਚ ਧੋਖਾਧੜੀ ਦਾ ਦੋਸ਼ੀ ਕਰਾਰ

ਲੰਡਨ (ਸਮਾਜ ਵੀਕਲੀ):  ਭਾਰਤੀ ਮੂਲ ਦਾ ਸਾਬਕਾ ਸਿਆਸਤਦਾਨ ਹਰਮਨ ਬਾਂਗੜ (40) ਅਤੇ ਉਸ ਦੀ ਪਤਨੀ ਨੀਨਾ ਕੁਮਾਰੀ (38) ਬਰਤਾਨੀਆ ਸਰਕਾਰ ਦੀ ਕੋਵਿਡ-19 ਕਰਜ਼ਾ ਯੋਜਨਾ ’ਚ ਝੂਠੀ ਜਾਣਕਾਰੀ ਦੇਣ ਦੇ ਦੋਸ਼ੀ ਕਰਾਰ ਦਿੱਤੇ ਗਏ ਹਨ। ਜੋੜੇ ਨੂੰ ਪਿਛਲੇ ਹਫ਼ਤੇ ਵੂਲਵਰਹੈਮਪਟਨ ਮੈਜਿਸਟਰੇਟ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ 14 ਜਨਵਰੀ 2022 ਨੂੰ ਸਜ਼ਾ ਸੁਣਾਈ ਜਾਵੇਗੀ। ਸਰਕਾਰੀ ਵਕੀਲ ਮੁਤਾਬਕ ਸਾਬਕਾ ਸਥਾਨਕ ਕੌਂਸਲਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਕੌਮੀ ਸੰਕਟ ਵੇਲੇ ਜਨਤਕ ਤੌਰ ’ਤੇ ਇਹ ਧੋਖਾਧੜੀ ਕੀਤੀ। ਜੋੜੇ ਨੇ ਛੋਟੇ ਕਾਰੋਬਾਰ ਲਈ ਕਰਜ਼ਾ ਯੋਜਨਾ ਤਹਿਤ ਅਰਜ਼ੀ ਦਿੱਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਧੰਦਾ ਅਕਤੂਬਰ 2019 ਤੋਂ ਚੱਲ ਰਿਹਾ ਹੈ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ 16 ਮਈ, 2020 ਤੱਕ ਉਨ੍ਹਾਂ ਦੇ ਕਾਰੋਬਾਰ ਵਾਲੇ ਪਤੇ ’ਤੇ ਬਿਜਲੀ ਸਪਲਾਈ ਦਾ ਕੋਈ ਰਿਕਾਰਡ ਨਹੀਂ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰਿੰਗਲਾ ਨੇ ਮਿਆਂਮਾਰ ’ਚ ਜਮਹੂਰੀਅਤ ਦੀ ਬਹਾਲੀ ’ਤੇ ਦਿੱਤਾ ਜ਼ੋਰ
Next articleਸਰਦ ਰੁੱਤ ਓਲੰਪਿਕ ਖੇਡਾਂ ਤੋਂ ਪਹਿਲਾਂ ਕਰੋਨਾ ਦਾ ਕਹਿਰ