ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਇੰਡੀਅਨ ਮੈਡੀਕਲ ਐਸੋਸੀਏਸ਼ਨ ਬੰਗਾ ਇਕਾਈ ਵੱਲੋਂ ਡਾਕਟਨ ਨਿਰੰਜਨ ਪਾਲ ਹੀਓ ਦੀ ਪ੍ਰਧਾਨਗੀ ਹੇਠ ਨੈਸ਼ਨਲ ਡਾਕਟਰ ਦਿਵਸ ਮਨਾਇਆ ਗਿਆ ਇਸ ਮੌਕੇ ਬੰਗਾ ਹਲਕੇ ਦੇ ਵਿਧਾਇਕ ਅਤੇ ਚੇਅਰਮੈਨ ਕਨਵੇਅਰ ਪੰਜਾਬ, ਕੈਬਿਨਟ ਰੈਂਕ ਡਾ ਸੁਖਵਿੰਦਰ ਕੁਮਾਰ ਸੁੱਖੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਡਾ ਸੁਖੀ ਵੱਲੋਂ ਅਜੋਕੇ ਸਮੇਂ ਵਿੱਚ ਡਾਕਟਰਾਂ ਵਿਰੁੱਧ ਆਏ ਭਰ ਰਹੀਆਂ ਹਿੰਸਕ ਘਟਨਾਵਾਂ ਪ੍ਰਤੀ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਦੁਨੀਆਂ ਵਿੱਚ ਜਦੋਂ ਕੋਈ ਬਿਮਾਰੀ ਦੀ ਪਰਲੋ ਜਾਂ ਹੋਰ ਕੋਈ ਕੁਦਰਤੀ ਆਫਤਾਂ ਆਉਂਦੀ ਹੈ ਤਾਂ ਇਹ ਡਾਕਟਰ ਦੀ ਮੋਹਰੇ ਹੋ ਕੇ ਆਪਣੇ ਪਰਿਵਾਰਾਂ ਦੀ ਪਰਵਾਹ ਨਾ ਕਰਦੇ ਹੋਏ ਨਾ ਆਫਤਾਂ ਦਾ ਹਿੰਮਤ ਨਾਲ ਸਾਹਮਣਾ ਕਰਦੇ ਹਨ । ਇਸ ਮੌਕੇ ਡਾਕਟਰ ਨਿਰੰਜਨ ਪਾਲ ਹਿਉਂ ਵੱਲੋਂ ਡਾਕਟਰ ਵਿਧਾਨ ਚੰਦਰਾ ਰੋਏ, ਜਿਨਾਂ ਦਾ ਯਾਦ ਵਿੱਚ ਨੈਸ਼ਨਲ ਡਾਕਟਰ ਦਿਵਸ ਮਨਾਇਆ ਜਾਂਦਾ ਹੈ ਇਹਨੂੰ ਵੀ ਨਮਨ ਕੀਤਾ ਗਿਆ। ਡਾਕਟਰ ਵਿਧਾਨ ਚੰਦਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ, ਭਾਰਤ ਰਤਨ ਨਾਲ ਸਨਮਾਨਿਤ ਅਤੇ ਮੈਡੀਕਲ ਖੇਤਰ ਵਿੱਚ ਅਹਿਮ ਭੂਮਿਕਾ ਕਰਕੇ ਜਾਣੇ ਜਾਂਦੇ ਹਨ। ਡਾਕਟਰ ਸੁਖਵਿੰਦਰ ਸਿੰਘ ਹੀਰਾ ਅਤੇ ਡਾਕਟਰ ਦਵਿੰਦਰ ਕੌਰ ਚੀਮਾ ਵੱਲੋਂ ਕਿਹਾ ਗਿਆ ਕਿ ਡਾਕਟਰ ਜੋ ਹਰ ਦਿਨ ਆਪਣੇ ਮਰੀਜ਼ਾਂ ਵੱਲੋਂ ਧਿਆਨ ਦਿੰਦੇ ਹਨ।, ਉਸਦੇ ਬਦਲੇ ਆਮ ਜਨਤਾ ਨੂੰ ਵੀ ਡਾਕਟਰਾਂ ਦੀਆਂ ਮਾਨਸਿਕ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਆਮ ਜਨਤਾ ਨੂੰ ਇਸ ਪ੍ਰਤੀ ਜਾਗਰੂਤ ਹੋਣ ਦੀ ਜ਼ਰੂਰਤ ਹੈ। ਡਾਕਟਰ ਸੁੱਖੀ ਵੱਲੋਂ ਆਈ ਐਮ ਏ ਬੰਗਾ ਦੇ ਸਮੂਹ ਡਾਕਟਰ ਸਾਹਿਬਾਨ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਡਾਕਟਰ ਅਮਰੀਕ ਸਿੰਘ ਰਾਣੂ, ਡਾਕਟਰ ਕਸ਼ਮੀਰ ਸਿੰਘ ਰਾਏ, ਡਾਕਟਰ ਦਵਿੰਦਰ ਕੌਰ ਚੀਮਾ, ਡਾਕਟਰ ਹਰਜਿੰਦਰ ਦੁੱਗ, ਡਾਕਟਰ ਹਰਦੀਪ ਕੁਮਾਰ, ਡਾਕਟਰ ਜੇ ਐਲ ਸੇਠ, ਡਾਕਟਰ ਬਖਸ਼ੀਸ਼ ਸਿੰਘ, ਡਾਕਟਰ ਸੁਖਵਿੰਦਰ ਸਿੰਘ ਹੀਰਾ, ਡਾਕਟਰ ਰਵਿੰਦਰ ਸਿੰਘ, ਡਾਕਟਰ ਕਸ਼ਮੀਰ ਚੰਦ, ਡਾਕਟਰ ਓਂਕਾਰ ਸਿੰਘ, ਡਾਕਟਰ ਕੇ ਕੇ ਸੂਦ, ਡਾਕਟਰ ਪੀਐਨ ਪਾਲ, ਡਾਕਟਰ ਕਮਲਜੀਤ ਸਿੰਘ, ਡਾਕਟਰ ਧਰਮਿੰਦਰ ਸਿੰਘ, ਡਾਕਟਰ ਗੁਰਦੀਪ ਸੈਲੋਪਾਲ, ਡਾਕਟਰ ਨਵਰਾਜਨਪਾਲ, ਅਤੇ ਸੋਹਣ ਲਾਲ ਠੰਡਾ ਹਾਜ਼ਰ ਸਨ । ਅੰਤ ਵਿੱਚ ਆਈ ਐਮਏ ਬੰਗਾ ਵੱਲੋਂ ਡਾਕਟਰ ਸੁੱਖੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਬੰਗਾ ਵੱਲੋਂ ਨੈਸ਼ਨਲ ਡਾਕਟਰ ਦਿਵਸ ਮਨਾਇਆ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਕੈਬਨਿਟ ਮੰਤਰੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



