ਮੱਕੀ ਦੀ ਖੁੱਲੀ ਬੋਲੀ ਸਬੰਧੀ ਮਾਰਕੀਟ ਕਮੇਟੀ ਮਹਿਤਪੁਰ ਵੱਲੋਂ ਆੜਤੀਆਂ ਅਤੇ ਖਰੀਦਦਾਰਾਂ ਨੂੰ ਹਦਾਇਤਾਂ ਜਾਰੀ
ਮਨਮਾਨੀ ਕਰਨ ਤੇ ਕਾਰਵਾਈ ਦੀ ਦਿੱਤੀ ਚਿਤਾਵਨੀ
ਮਹਿਤਪੁਰ,(ਸਮਾਜ ਵੀਕਲੀ) ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ ਪੰਜਾਬ ਵਿਚ ਮੱਕੀ ਦੀ ਫਸਲ ਨੂੰ ਲੈ ਕੇ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਅਤੇ ਆੜਤੀਆਂ ਦੀ ਮਨਮਰਜ਼ੀ ਸਬੰਧੀ ਹੰਗਾਮੀ ਮੀਟਿੰਗ ਸੂਬਾ ਪ੍ਰੈਸ ਸਕੱਤਰ ਪੰਜਾਬ ਦਫ਼ਤਰ ਵਿਖੇ ਕਰਨ ਉਪਰੰਤ ਲਖਵੀਰ ਸਿੰਘ ਗੋਬਿੰਦਪੁਰ ਜਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਮੱਕੀ ਦੀ ਵੇਚ, ਖਰੀਦ ਦਾ ਮੰਡੀਕਰਣ ਖੁੱਲੀ ਬੋਲੀ ਰਾਹੀਂ ਕਰਵਾਉਣ ਸਬੰਧੀ ਜਿਲਾ ਮੰਡੀ ਅਫਸਰ, ਜਲੰਧਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ।ਇਸ ਮੰਗ ਪੱਤਰ ਦੇ ਸਬੰਧ ਵਿਚ ਬਲਕਾਰ ਸਿੰਘ ਚੱਠਾ ਚੇਅਰਮੈਂਨ ਮਾਰਕਿਟ ਕਮੇਟੀ ਅਤੇ ਤਜਿੰਦਰ ਕੁਮਾਰ ਸਕੱਤਰ ਮਾਰਕਿਟ ਕਮੇਟੀ ਮਹਿਤਪੁਰ, ਮਨਦੀਪ ਸਿੰਘ ਲੇਖਾਕਾਰ ਦੀ ਪ੍ਰਧਾਨਗੀ ਹੇਠ ਮੱਕੀ ਦੀ ਖੁੱਲੀ ਬੋਲੀ ਸਬੰਧੀ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮੰਡੀ ਵਿਚ ਆਈ ਮੱਕੀ ਦੀ ਫਸਲ ਦੀ ਖੁੱਲੀ ਬੋਲੀ ਕੀਤੀ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀ ਵੱਲੋਂ ਸਮੂਹ ਖਰੀਦਦਾਰਾਂ ਤੇ ਆੜਤੀਆਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਜੇਕਰ ਕੋਈ ਵੀ ਆੜਤੀਆਂ ਜਾਂ ਖ੍ਰੀਦਦਾਰ ਬਿਨ੍ਹਾਂ ਬੋਲੀ ਤੋਂ ਮੱਕੀ ਦੀ ਖਰੀਦ ਜਾਂ ਤੁਲਾਈ/ਭਰਾਈ ਕਰਦਾ ਹੈ ਤਾਂ ਉਸਦੇ ਖਿਲਾਫ ਲਾਇਸੰਸ ਦੀਆਂ ਸਰਤਾਂ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਬਲਵਿੰਦਰ ਕੁਮਾਰ, ਰਿੰਕੂ ਮਿਗਲਾਨੀ, ਗੌਰਵ ਕੁਮਾਰ ਕੱਕੜ, ਬਲਜੀਤ ਸਿੰਘ, ਡਿੰਪਲ ਭਾਟੀਆ, ਸੁਦਰਸ਼ਨ ਕੁਮਾਰ, ਰਜੇਸ਼ ਕੁਮਾਰ, ਸੇਵਾ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਕਪਿਲ ਕੁਮਾਰ, ਅੰਮ੍ਰਿਤ ਪਾਲ ਖਹਿਰਾ, ਗਗਨਦੀਪ ਸਿੰਘ, ਜਤਿੰਦਰ ਸਮਰਾ, ਸੁਖਵਿੰਦਰ ਸਿੰਘ ਸਮਰਾ, ਸੁਖਦੇਵ ਸਿੰਘ ਸਹੋਤਾ, ਹਨੀ ਕੁਮਾਰ, ਸਾਜਨ ਅਰੋੜਾ ਕਾਲਾ ਸੂਦ ਆੜਤੀਆਂ ਤੋਂ ਇਲਾਵਾ ਮੋਹਿਤ ਕੁਮਾਰ, ਰਾਜੇਸ਼ ਕੁਮਾਰ, ਜੈ ਕੁਮਾਰ ਖਰੀਦਦਾਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly