ਪ੍ਰਵਾਸੀ ਭਾਰਤੀ ਸੁਖਵਿੰਦਰਪਾਲ ਸਿੰਘ ਵੱਲੋਂ  ਹੈਬਤਪੁਰ ਸਕੂਲ ਦੇ ਵਿਕਾਸ ਕਾਰਜਾਂ ਲਈ 51ਹਜਾਰ ਰੁਪਏ ਦੀ ਰਾਸ਼ੀ ਦਾਨ

ਕਪੂਰਥਲਾ, (ਕੌੜਾ)– ਸਰਕਾਰੀ ਹਾਈ ਸਮਾਰਟ ਸਕੂਲ ਹੈਬਤਪੁਰ ਹੈਬਤਪੁਰ ਦੇ ਵਿਕਾਸ ਕਾਰਜਾਂ ਲਈ ਸਮਾਜਸੇਵੀਆਂ ਵੱਲੋਂ ਵਿੱਤੀ ਸਹਾਇਤਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਸਰਦਾਰ ਸੁਖਵਿੰਦਰਪਾਲ ਸਿੰਘ ਜੋ ਕਿ ਇਸ ਸਕੂਲ ਦੇ ਪੁਰਾਣੇ ਵਿਦਿਆਰਥੀ ਰਹੇ ਹਨ ਅਤੇ ਇਸ ਸਮੇਂ ਕੈਨੇਡਾ ਦੇ ਉੱਘੇ ਕਾਰੋਬਾਰੀ ਹਨ ਵੱਲੋਂ 51000 ਰੁਪਏ ਦੀ ਰਾਸ਼ੀ ਆਪਣੇ ਛੋਟੇ ਭਰਾ ਸਰਦਾਰ ਮਨਜੀਤ ਸਿੰਘ ਪ੍ਰਿੰਸੀਪਲ (ਸਟੇਟ ਐਵਾਰਡੀ) ਅਤੇ ਉਹਨਾਂ ਦੇ ਧਰਮਪਤਨੀ ਸ਼੍ਰੀਮਤੀ ਨਰਿੰਦਰ ਕੌਰ ਲੈਕਚਰਾਰ ਹਿਸਟਰੀ ਰਾਹੀਂ ਸਕੂਲ ਪ੍ਰਬੰਧਕਾਂ ਤੱਕ ਪਹੁੰਚਾਈ।ਇਸ ਸਮੇਂ ਸਕੂਲ ਵਿਦਿਅਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਮਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਅਤੇ ਉਹਨਾਂ ਪਰਿਵਾਰ ਦੇ ਸਾਰੇ ਮੈਂਬਰ ਇਸ ਸਕੂਲ ਦੇ ਵਿਦਿਆਰਥੀ ਰਹੇ ਹਨ ਅਤੇ ਅੱਜ ਜੇਕਰ ਉਹਨਾਂ ਦੇ ਪਰਿਵਾਰ ਵੱਲੋਂ ਸਕੂਲ ਦੇ ਵਿਕਾਸ ਕਾਰਜਾਂ ਲਈ ਵਿੱਤੀ ਸਹਾਇਤਾ ਕੀਤੀ ਗਈ ਹੈ ਤਾਂ ਇਹ ਸਿਰਫ ਉਹਨਾਂ ਦੇ ਪਿਤਾ ਸਰਦਾਰ ਮਹਿੰਦਰ ਸਿੰਘ ਕਾਨੂੰਗੋ ਅਤੇ ਉਹਨਾਂ ਦੇ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਹੀ ਸੰਭਵ ਹੋਇਆ ਹੈ।ਉਹਨਾਂ ਕਿਹਾ ਕੇ ਇਸ ਸਕੂਲ ਦੇ ਅਧਿਆਪਕਾਂ ਦੇ ਸੱਚੀ ਲਗਨ ਅਤੇ ਮਿਹਨਤ ਸਦਕਾ ਹੀ ਪਿਛਲੇ ਥੋੜ੍ਹੇ ਸਮੇਂ ਵਿੱਚ ਹੀ ਸਕੂਲ ਨੇ ਹਰੇਕ ਪੱਖ ਤੋਂ ਬਹੁਤ ਤਰੱਕੀ ਕੀਤੀ ਹੈ ਇਸ ਲਈ ਸਕੂਲ ਦਾ ਸਮੂਹ ਸਟਾਫ ਸ਼ਲਾਘਾ ਦਾ ਪਾਤਰ ਹੈ।ਇਸ ਮਹਾਨ ਉਪਰਾਲੇ ਲਈ ਸਕੂਲ ਇਨਚਾਰਜ ਸ਼੍ਰੀਮਤੀ ਸੁਖਵਿੰਦਰ ਕੌਰ ਅਤੇ ਜਗਜੀਤ ਸਿੰਘ ਕੰਪਿਊਟਰ ਫੈਕਲਟੀ ਵੱਲੋਂ ਸਮੂਹ ਮੁੱਤੀ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਸਮੂਹ ਸਕੂਲ ਸਟਾਫ ਵੱਲੋਂ ਪ੍ਰਿੰਸੀਪਲ ਮਨਜੀਤ ਸਿੰਘ (ਸਟੇਟ ਅਵਾਰਡੀ) ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅਮਰੀਕ ਸਿੰਘ, ਜਤਿੰਦਰਪਾਲ ਸਿੰਘ, ਕੁਲਦੀਪ ਸਿੰਘ,ਪ੍ਰਭਜੋਤ ਸਿੰਘ,ਸੁਖਵਿੰਦਰ ਕੌਰ, ਜਗਜੀਤ ਸਿੰਘ, ਇੰਦਰਵੀਰ ਅਰੋੜਾ, ਕਮਲਜੀਤ ਕੌਰ, ਦਲਬੀਰ ਕੌਰ,ਸੁਮਨ ਬਾਲਾ,ਸੁਖਜਿੰਦਰ ਸਿੰਘ  ਅਤੇ ਅਮਿਤਪਾਲ ਸਿੰਘ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article   ਏਹੁ ਹਮਾਰਾ ਜੀਵਣਾ ਹੈ -590
Next articleਤਰਕਸ਼ੀਲ ਸੁਸਾਇਟੀ ਵਲੋਂ ਡਾ.ਦਾਭੋਲਕਰ ਹੱਤਿਆ ਕੇਸ ਦੇ ਮੁੱਖ ਸਾਜਿਸ਼ ਘਾੜੇ ਨੂੰ ਬਰੀ ਕਰਨ ਦੇ ਫੈਸਲੇ ਦੀ ਨਿਖੇਧੀ