HOME ਬਲਾਚੌਰ ਦੇ ਪਿੰਡ ਬਛੌੜੀ ਵਿਖੇ ਪ੍ਰੋਫੈਸਰ ਵਰਿੰਦਰ ਕਲੇਰ ਦੇ ਪਿਤਾ ਸ਼੍ਰੀ ਗਿਆਨ...

ਬਲਾਚੌਰ ਦੇ ਪਿੰਡ ਬਛੌੜੀ ਵਿਖੇ ਪ੍ਰੋਫੈਸਰ ਵਰਿੰਦਰ ਕਲੇਰ ਦੇ ਪਿਤਾ ਸ਼੍ਰੀ ਗਿਆਨ ਚੰਦ ਕਲੇਰ ਦੀ ਸ਼ੋਕ ਸਭਾ ਵਿੱਚ ਪਹੁੰਚੀਆਂ ਨਾਮਵਰ ਸ਼ਖਸੀਅਤਾਂ

5
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ): ਪਿੰਡ ਬਛੌੜੀ ਵਿਖੇ ਇਲਾਕੇ ਦੇ ਪ੍ਰਸਿੱਧ ਕਲੇਰ ਪਰਿਵਾਰ ਦੇ ਮੁਖੀ ਅਤੇ ਗਿਆਨ ਚੰਦ ਕਲੇਰ (ਜੋ ਕਿ ਪ੍ਰੋਫੈਸਰ ਵਰਿੰਦਰ ਕਲੇਰ ਦੇ ਪਿਤਾ ਸਨ) ਨਮਿਤ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਇਲਾਕੇ ਭਰ ਤੋਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਪ੍ਰਮੁੱਖ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਸੋਗਗ੍ਰਸਤ ਪਰਿਵਾਰ ਨਾਲ ਗਹਿਰੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਮਰਹੂਮ ਗਿਆਨ ਚੰਦ ਕਲੇਰ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਰਿਵਾਰ ਦੇ ਮੁਖੀ ਦਾ ਇਸ ਤਰ੍ਹਾਂ ਚਲੇ ਜਾਣਾ ਪਰਿਵਾਰ ਲਈ ਹੀ ਨਹੀਂ ਸਗੋਂ ਸਮੁੱਚੇ ਇਲਾਕੇ ਲਈ ਇੱਕ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪਿੱਛੇ ਰਹਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਸ਼ੋਕ ਸਭਾ ਦੌਰਾਨ ਇਲਾਕੇ ਦੇ ਮੋਹਤਬਰ ਵਿਅਕਤੀਆਂ, ਰਿਸ਼ਤੇਦਾਰਾਂ ਅਤੇ ਨੇੜਲੇ ਸਾਥੀਆਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਕੇ ਸ਼੍ਰੀ ਗਿਆਨ ਚੰਦ ਕਲੇਰ ਨੂੰ ਯਾਦ ਕੀਤਾ ਗਿਆ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਰੁੜਕੀ ਮੁਗਲਾਂ ਵਿਖੇ ਕ੍ਰਿਕਟ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼; ਸੀਨੀਅਰ ‘ਆਪ’ ਆਗੂ ਅਸ਼ੋਕ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
Next articleਦ ਨੋਰਵੁੱਡ ਸਕੂਲ ਚਾਹਲ ਦੇ ਵਿਦਿਆਰਥੀਆਂ ਨੇ ਸੀ ਬੀ ਐਸ ਈ ਕਲੱਸਟਰ ਲਾਨ ਟੈਨਿਸ ਚੈਂਪੀਅਨਸ਼ਿਪ, ਸੋਲਨ ਵਿਖੇ ਆਯੋਜਿਤ, ਟੂਰਨਾਮੈਂਟ ਵਿੱਚ ਲਿਆ ਹਿੱਸਾ।