ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)-ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਰਸੂਲਪੁਰ ਵਿਖੇ ਚੱਲ ਰਹੇ ਅੱਖਾਂ ਦੇ ਮੁਫਤ ਕੈਂਪ ਦੇ ਚੌਥੇ ਦਿਨ ਵੀ ਅੱਜ 50 ਮਰੀਜ਼ਾਂ ਦੇ ਸਫਲ ਆਪ੍ਰੇਸ਼ਨ ਕਰਕੇ ਛੁੱਟੀ ਦਿੱਤੀ ਗਈ। ਇਸ ਮੌਕੇ ਮਰੀਜ਼ਾਂ ਨੂੰ ਛੁੱਟੀ ਦੇਣ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਨੇ ਦੱਸਿਆ ਅੱਜ ਤੱਕ 200 ਮਰੀਜ਼ਾਂ ਦੇ ਸਫਲ ਅਪਰੇਸ਼ਨ ਹੋ ਚੁੱਕੇ ਹਨ ਜਿਨਾਂ ਵਿੱਚ ਮਰੀਜ਼ਾਂ ਨੂੰ ਵਧੀਆ ਕੁਆਲਿਟੀ ਦੇ ਲੈਂਸ ਪਾਏ ਗਏ ਹਨ ਅਤੇ ਇਹਨਾਂ ਮਰੀਜ਼ਾਂ ਨੂੰ 35 ਦਿਨ ਦੀ ਮੁਫਤ ਦਵਾਈ ਦਿੱਤੀ ਜਾ ਰਹੀ ਹੈ ਅਤੇ ਇਹਨਾਂ ਦਾ 35 ਦਿਨਾਂ ‘ਚ ਚਾਰ ਵਾਰੀ ਮੁਫਤ ਚੈਕ ਅੱਪ ਕੀਤਾ ਜਾਵੇਗਾ। ਸੰਤ ਬਾਬਾ ਨਿਰਮਲ ਦਾਸ ਜੀ ਮਹਾਂਪੁਰਸ਼ਾਂ ਨੇ ਮਰੀਜ਼ਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਖਾਂ ਮਨੁੱਖ ਦਾ ਅਨਮੋਲ ਅੰਗ ਹਨ। ਇਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ । ਇਸ ਮੌਕੇ ਸੰਬੋਧਨ ਕਰਦੇ ਹੋਏ ਭੈਣ ਸੰਤੋਸ਼ ਕੁਮਾਰੀ ਨੇ ਕਿਹਾ ਕਿ ਸੰਤ ਬਾਬਾ ਨਿਰਮਲ ਦਾਸ ਜੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਅੱਖਾਂ ਦਾ ਮਹਾਂ ਕੁੰਭ ਲਗਾਇਆ ਗਿਆ ਹੈ। ਜਿਸ ‘ਚ ਅੱਜ ਤੱਕ ਸੈਂਕੜੇ ਮਰੀਜ਼ਾਂ ਨੇ ਲਾਹਾ ਲਿਆ ਹੈ । ਉਹਨਾਂ ਕਿਹਾ ਕਿ ਜਿੱਥੇ ਸੰਤ ਮਹਾਂਪੁਰਸ਼ਾਂ ਵੱਲੋਂ ਮਰੀਜ਼ਾਂ ਦੇ ਫਰੀ ਲੈਂਸ ਪਾਏ ਗਏ ਅਤੇ ਫਰੀ ਦਵਾਈਆਂ ਦਿੱਤੀਆਂ ਗਈਆਂ ਹਨ ।ਉੱਥੇ ਮਰੀਜ਼ਾਂ ਦੇ ਆਉਣ ਜਾਣ ਅਤੇ ਲੰਗਰ ਦਾ ਪ੍ਰਬੰਧ ਵੀ ਮਹਾਂਪੁਰਸ਼ਾਂ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਸਰਦਾਰ ਅਵਤਾਰ ਸਿੰਘ ਯੂਕੇ ਅਤੇ ਉਨਾਂ ਦੀ ਧਰਮ ਪਤਨੀ ਸ਼੍ਰੀਮਤੀ ਰਜਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਪੁੱਜੇ। ਉਹਨਾਂ ਦੇ ਬੱਚੇ ਅਮਰਜੀਤ ਸਿੰਘ ਯੂਕੇ ਅਤੇ ਨਿਮਰਤ ਕੌਰ ਯੂਕੇ ਵੱਲੋਂ ਇਸ ਕੈਂਪ ਲਈ ਸੇਵਾ ਕੀਤੀ ਗਈ। ਇਸ ਮੌਕੇ ਰਮੇਸ਼ ਸਿੰਘ ਭੱਟੀ,ਅੱਖਾਂ ਦੇ ਮਾਹਿਰ ਡਾ.ਮਨਦੀਪ ਸੂਦ,ਡਾ.ਅਮਨਦੀਪ ਔਜਲਾ,ਡਾ. ਹਰੀਸ਼ ਕੁਮਾਰ ,ਮੈਡੀਕਲ ਦੇ ਮਾਹਿਰ ਡਾ. ਬਲਦੇਵ ਸਿੰਘ,ਹੱਡੀਆਂ ਦੇ ਜੋੜਾਂ ਦੇ ਮਾਹਿਰ ਡਾਕਟਰ ਹਰਦੇਵ ਸਿੰਘ, ਦੰਦਾਂ ਦੇ ਮਾਹਿਰ ਡਾ. ਅਨਿਲ ਕੁਮਾਰ, ਡਾ. ਹਰਮਨ, ਫੌਜੀ ਰੇਸ਼ਮ ਸਿੰਘ ਤੋਂ ਇਲਾਵਾ ਹਸਪਤਾਲ ਦੇ ਸਟਾਫ ਜਸਵਿੰਦਰ ਲਾਲ,ਪ੍ਰੀਆ, ਜੋਤੀ ਮਾਹੀ,ਮਿਸ਼ਨਰੀ ਸਿੰਗਰ ਪ੍ਰੀਆ ਬੰਗਾ, ਰਾਜ ਕੁਮਾਰ ਡੋਗਰ,
ਹਰਪ੍ਰੀਤ ਸਿੰਘ, ਕੀਰਤੀ ਜੱਸਲ, ਪ੍ਰਿੰਸੀਪਲ ਪਰਮਜੀਤ ਜੱਸਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਸੰਤ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਰਾਏਪੁਰ ਵਿਖੇ ਚੌਥੇ ਦਿਨ 200 ਮਰੀਜ਼ਾਂ ਦੇ ਸਫਲ ਆਪ੍ਰੇਸ਼ਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



