(ਸਮਾਜ ਵੀਕਲੀ): ਵੋਟਿੰਗ ਦੀ ਪ੍ਰਕਿਰਿਆ ਤੋਂ ਬਾਅਦ ਆਪਣਾ ਰੁਖ ਸਪੱਸ਼ਟ ਕਰਦਿਆਂ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਟੀਐੱਸ ਤ੍ਰਿਮੂਰਤੀ ਨੇ ਕਿਹਾ, ‘ਜਨਰਲ ਅਸੈਂਬਲੀ ’ਚ ਅੱਜ ਰੂਸੀ ਫੈਡਰੇਸ਼ਨ ਨੂੰ ਮਨੁੱਖੀ ਅਧਿਕਾਰ ਕੌਂਸਲ ’ਚੋਂ ਮੁਅੱਤਲ ਕਰਨ ਸਬੰਧੀ ਲਿਆਂਦੇ ਗਏ ਮਤੇ ਲਈ ਵੋਟਿੰਗ ’ਚੋਂ ਭਾਰਤ ਗ਼ੈਰ ਹਾਜ਼ਰ ਰਿਹਾ। ਯੂਕਰੇਨ ਵਿਵਾਦ ਸ਼ੁਰੂ ਹੋਣ ਤੋਂ ਹੀ ਭਾਰਤ ਅਮਨ, ਵਾਰਤਾ ਤੇ ਜਮਹੂਰੀਅਤ ਦੇ ਹੱਕ ’ਚ ਖੜ੍ਹਾ ਹੈ। ਸਾਡਾ ਮੰਨਣਾ ਹੈ ਕਿ ਖੂਨ ਵਹਾ ਕੇ ਤੇ ਲੋਕਾਂ ਦੀ ਜਾਨ ਲੈ ਕੇ ਕਿਸੇ ਵੀ ਨਤੀਜੇ ’ਤੇ ਨਹੀਂ ਪਹੁੰਚਿਆ ਜਾ ਸਕਦਾ। ਜੇਕਰ ਭਾਰਤ ਕੋਈ ਪੱਖ ਲੈਂਦਾ ਹੈ ਤਾਂ ਇਹ ਅਮਨ ਤੇ ਤੁਰੰਤ ਹਿੰਸਾ ਖਤਮ ਕਰਨ ਦਾ ਪੱਖ ਹੋਵੇਗਾ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly