‌‌ਭਾਰਤ ਦੇਸ਼ 

 ਤਰਸੇਮ ਖ਼ਾਸਪੁਰੀ

(ਸਮਾਜ ਵੀਕਲੀ)

ਆਓ ਮੈਂ ਉਪਲਬੱਧੀਆਂ ਦੱਸਾਂ
ਮੇਰੇ ਭਾਰਤ ਦੇਸ਼ ਅਜ਼ਾਦ ਦੀਆਂ,
ਵਿੱਚ ਅਖ਼ਬਾਰਾਂ ਖਬਰਾਂ ਛੱਪਦੀਆਂ
ਵਧਦੇ ਨਿੱਤ ਅਪਰਾਧ ਦੀਆਂ,
ਸੜਕਾਂ ਉੱਪਰ ਨਿਵਸਤਰ ਤੋਰੀਆਂ
ਧੀਆਂ ਅਣਖ ਸਮਾਜ ਦੀਆਂ,
ਸਰਕਾਰ ਸਮੇਂ ਦੀ ਅੰਨ੍ਹੀ ਬੋਅਲੀ
ਗੱਲਾਂ ਕਰਦੀ ਨਵੇਂ ਅਗਾਜ਼ ਦੀਆਂ,
ਚੋਣਾਂ ਤੋਂ ਪਹਿਲਾਂ ਹੋਣ ਧਮਾਕੇ
ਇਹ ਗੱਲਾਂ ਡੂੰਘੇ ਰਾਜ ਦੀਆਂ,
ਨਿੱਤ ਕਰਦੀਆਂ ਸ਼ੋਸ਼ਣ ਰੱਜ ਕੇ
ਪਾਰਟੀਆਂ ਇਨਕਲਾਬ ਦੀਆਂ,
ਧਰਮ ਦੇ ਨਾਂਅ ਤੇ ਦੰਗੇ ਹੁੰਦੇ
ਕਿਉਂ ਨਹੀਂ ਅਣਖਾਂ ਜਾਗਦੀਆਂ,
ਕੀ ਉਪਲਬਧੀਆਂ ਦੱਸੇ ਖ਼ਾਸਪੁਰੀ
ਮੇਰੇ ਭਾਰਤ ਦੇਸ਼ ਅਜ਼ਾਦ ਦੀਆਂ ।
 ਤਰਸੇਮ ਖ਼ਾਸਪੁਰੀ
ਪਿੰਡ ਖ਼ਾਸ ਪੁਰ ਤਹਿਸੀਲ ਪਾਤੜਾਂ
ਜਿਲਾ ਪਟਿਆਲਾ 9700610080

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article-ਕਾਮਯਾਬੀ ਦੇ ਰਾਜ-
Next articleਜ਼ਿੰਦਗੀ ਦੀ ਕਵਿਤਾ !