‘20ਵੀਂ ਸਦੀ ਦੇ ਤਰੀਕਿਆਂ ਨਾਲ ਅੱਜ ਭਾਰਤ ਦੀ ਸੇਵਾ ਨਹੀਂ ਕੀਤੀ ਜਾ ਸਕਦੀ’

ਅਹਿਮਦਾਬਾਦ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗਾਂਧੀਨਗਰ ਦੇ ਪੁਨਰਵਿਕਸਤ ਰੇਲਵੇ ਸਟੇਸ਼ਨ ਸਮੇਤ ਗੁਜਰਾਤ ਵਿਚ ਕਈ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ 21ਵੀਂ ਸਦੀ ਦੇ ਭਾਰਤ ਦੀਆਂ ਜ਼ਰੂਰਤਾਂ ਨੂੰ ਪਿਛਲੀ ਸਦੀ ਦੇ ਤਰੀਕਿਆਂ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ ਹੈ। ਸ੍ਰੀ ਮੋਦੀ ਵੱਲੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਜਿਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਉਨ੍ਹਾਂ ਵਿਚ ਵਾਡਨਗਰ ਰੇਲਵੇ ਸਟੇਸ਼ਨ ਨੂੰ ਪੁਨਰਵਿਕਸਤ ਕਰਨ ਦਾ ਪ੍ਰਾਜੈਕਟ ਵੀ ਸ਼ਾਮਲ ਸੀ ਜਿੱਥੇ ਉਹ ਆਪਣੀ ਜਵਾਨੀ ਦੇ ਦਿਨਾਂ ਵਿਚ ਆਪਣੇ ਪਿਤਾ ਨਾਲ ਇਕ ਚਾਹ ਦੀ ਦੁਕਾਨ ਚਲਾਉਂਦੇ ਸਨ।

ਰੇਲਵੇ ਵਿਚ ਸੁਧਾਰ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਨੂੰ ਦੋ ਟਰੈਕਾਂ ਵਾਲੇ ਵਿਕਾਸ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਦੇਸ਼ ਨੂੰ ਦੋ ਟਰੈਕਾਂ ਵਾਲੇ ਵਿਕਾਸ ਦੀ ਲੋੜ ਹੈ, ਪਹਿਲਾ ਆਧੁਨਿਕਤਾ ਅਤੇ ਦੂਜਾ ਗਰੀਬਾਂ, ਕਿਸਾਨਾਂ ਤੇ ਮੱਧਮ ਵਰਗ ਦਾ ਵਿਕਾਸ। 21ਵੀਂ ਸਦੀ ਦੇ ਭਾਰਤ ਦੀਆਂ ਜ਼ਰੂਰਤਾਂ ਨੂੰ 20ਵੀਂ ਸਦੀ ਦੇ ਤਰੀਕਿਆਂ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ, ਇਸ ਵਾਸਤੇ ਰੇਲਵੇ ਨੂੰ ਸੁਧਾਰਾਂ ਦੀ ਲੋੜ ਹੈ। ਸਾਡੀ ਸਰਕਾਰ ਦਾ ਮਕਸਦ ਸਿਰਫ਼ ਕੰਕਰੀਟ ਦੇ ਢਾਂਚੇ ਬਣਾਉਣਾ ਨਹੀਂ ਹੈ ਬਲਕਿ ਅਸੀਂ ਚਰਿੱਤਰ ਨਿਰਮਾਣ ਕਰ ਰਹੇ ਹਾਂ।’’

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੱਚਿਆਂ ਨੂੰ ਬਿਨਾਂ ਟਰਾਇਲਾਂ ਦੇ ਟੀਕੇ ਲਗਾਉਣੇ ਆਫ਼ਤ ਨੂੰ ਸੱਦਾ ਹੋਵੇਗਾ: ਹਾਈ ਕੋਰਟ
Next articleਅੰਨਦਾਤਾ ਦੀ ਆਵਾਜ਼ ਬਣਨਾ ਸੰਸਦ ਮੈਂਬਰਾਂ ਦੀ ਜ਼ਿੰਮੇਵਾਰੀ: ਭਗਵੰਤ ਮਾਨ