*ਮੁਸਕਾਨ ਤੇਰੀ*

ਨੀਲਮ

*ਮੁਸਕਾਨ ਤੇਰੀ*

(ਸਮਾਜ ਵੀਕਲੀ)

ਮੁਸਕਾਨ ਤੇਰੀ……
ਚੰਦਾ ਦੀ ਚਾਂਦਨੀ ਦੀ ਤਰ੍ਹਾਂ,
ਸੁਰੀਲੀ ਰਾਗਨੀ ਦੀ ਤਰ੍ਹਾਂ,
ਦਿਲਾਂ ਨੂੰ ਬਹਿਲਾਉਂਦੀ, ਦੁੱਖਾਂ ਨੂੰ ਭੁਲਾਉਂਦੀ,
ਸਭ ਨੂੰ ਖੁਸ਼ ਕਰਨਾ ਸਿਖਾਉਂਦੀ ਹੈ,
ਮੁਸਕਾਨ ਤੇਰੀ……

ਕਲੀਆਂ ਨੂੰ ਖਿਲਣਾ ਫੁੱਲਾਂ ਨੂੰ ਹੱਸਣਾ,
ਪਾਣੀਆਂ ਨੂੰ ਵਗਣਾ, ਹਵਾਵਾਂ ਨੂੰ ਨੱਸਣਾ,
ਬੱਦਲਾਂ ਨੂੰ ਵਰਨਾ ਸਿਖਾਉਂਦੀ ਹੈ,
ਮੁਸਕਾਨ ਤੇਰੀ……..

ਮੁਰਦਿਆਂ ਨੂੰ ਜੀਣਾ, ਰੁਕਿਆਂ ਨੂੰ ਚੱਲਣਾ,
ਚਿੱਕੜ ਚ ਰਹਿ ਕੇ, ਕਮਲ ਨੂੰ ਪਲਣਾ,
ਦੁੱਖਾਂ ਨਾਲ ਲੜਨਾ ਸਿਖਾਉਂਦੀ ਹੈ,
ਮੁਸਕਾਨ ਤੇਰੀ……..

ਪੰਛੀਆਂ ਨੂੰ ਉੱਡਣਾ, ਫੁੱਲਾਂ ਨੂੰ ਮਹਿਕਣਾ,
ਭਵਰਿਆਂ ਨੂੰ ਗਾਉਣਾ, ਬੁਲਬੁਲ ਨੂੰ
ਚਹਿਕਣਾ ,
ਪਰਵਾਨੇ ਨੂੰ ਮਰਨਾ ਸਿਖਾਉਂਦੀ ਹੈ,
ਮੁਸਕਾਨ ਤੇਰੀ………

ਇਹ ਕਵਿਤਾ ਮੇਰੀ ਪਿਆਰੀ ਬੇਟੀ ਦੇ ਲਈ।
“ਨੀਲਮ”(9779788365)

Previous article8 जनवरी, विश्व बौद्ध “धम्म ध्वज” दिवस
Next articleSavitribai Phule, The Pioneer of Indian Social and Educational Revolution: A Reappraisal