ਭਾਰਤ ਤੇ ਯੂਕੇ ਵੱਲੋਂ ਸਾਂਝਾ ਜੰਗੀ ਅਭਿਆਸ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤ ਤੇ ਯੂਕੇ ਅਰਬ ਸਾਗਰ ਵਿਚ ਸੈਨਿਕ ਅਭਿਆਸ ਕਰ ਰਹੇ ਹਨ। ਇਸ ਨੂੰ ਦੋਵਾਂ ਮੁਲਕਾਂ ਵੱਲੋਂ ਕੀਤਾ ਜਾ ਰਿਹਾ ਹੁਣ ਤੱਕ ਦਾ ਸਭ ਤੋਂ ਵੱਡਾ ਜੰਗੀ ਅਭਿਆਸ ਦੱਸਿਆ ਜਾ ਰਿਹਾ ਹੈ। ਯੂਕੇ ਦੇ ਕਰੀਅਰ ਸਟ੍ਰਾਈਕ ਗਰੁੱਪ ਦੀ ਅਗਵਾਈ ਐਚਐਮਐੱਸ ਕੁਈਨ ਐਲਿਜ਼ਾਬੈੱਥ ਕਰ ਰਿਹਾ ਹੈ। ਕਈ ਹੋਰ ਫਰੰਟਲਾਈਨ ਜਹਾਜ਼ ਵੀ ਇਸ ਅਭਿਆਸ ਦਾ ਹਿੱਸਾ ਹਨ। ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਹਫ਼ਤਾ ਚੱਲਣ ਵਾਲਾ ਇਹ ਅਭਿਆਸ ‘ਕੋਂਕਣ ਸ਼ਕਤੀ’ ਨਾਂ ਹੇਠ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਭਾਰਤ ਨੇ ਅਮਰੀਕਾ ਤੇ ਰੂਸ ਨਾਲ ਵੀ ਜੰਗੀ ਅਭਿਆਸ ਕੀਤਾ ਹੈ।

ਭਾਰਤੀ ਜਲ ਸੈਨਾ ਦੇ ਮਿਗ 29ਕੇ ਲੜਾਕੂ ਜਹਾਜ਼, ਸ਼ਾਹੀ ਜਲ ਸੈਨਾ ਦੇ ਐਫ-35ਬੀ ਜਹਾਜ਼ ਤੇ ਭਾਰਤੀ ਏਅਰਫੋਰਸ ਦੇ ਐੱਸਯੂ-30 ਤੇ ਜੈਗੁਅਰ ਫਾਈਟਰ ਇਸ ਮੁਹਿੰਮ ਦਾ ਹਿੱਸਾ ਹਨ। ਭਾਰਤੀ ਜਲ ਸੈਨਾ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਦੱਸਿਆ ਕਿ ਇਸ ਅਭਿਆਸ ਵਿਚ ਤਿੰਨਾਂ ਸੈਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਤੇ ਪਹਿਲਾਂ ਸਮੁੰਦਰੀ ਅਭਿਆਸ ਚੱਲ ਰਿਹਾ ਹੈ। ਬਰਤਾਨਵੀ ਹਾਈ ਕਮਿਸ਼ਨ ਨੇ ਕਿਹਾ ਕਿ ਤਿੰਨਾਂ ਸੈਨਾਵਾਂ ਦੇ ਮੁਲਾਜ਼ਮ ਰਲ ਕੇ ਅਭਿਆਸ ਕਰ ਰਹੇ ਹਨ, ਇਸ ਨਾਲ ਦੁਵੱਲੇ ਰੱਖਿਆ ਤੇ ਸੁਰੱਖਿਆ ਸਬੰਧ ਮਜ਼ਬੂਤ ਹੋਣਗੇ। ਹਿੰਦ-ਪ੍ਰਸ਼ਾਂਤ ਖੇਤਰ ਵਿਚ ਵੀ ਰਣਨੀਤਕ ਭਾਈਵਾਲੀ ਨੂੰ ਬਲ ਮਿਲੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੀਐੱਸਐੱਫ: ਕੇਂਦਰ ਦਾ ਸੂਬਾਈ ਅਧਿਕਾਰਾਂ ’ਤੇ ਡਾਕਾ: ਸੁਖਬੀਰ
Next articleਕੈਪਟਨ ਨੇ ਪਹਿਲਾਂ ਪਾਰਟੀ ਬਣਾਈ ਸੀ ਤੇ ਉਸ ਦਾ ਹਸ਼ਰ ਸਾਰੇ ਜਾਣਦੇ ਹਨ: ਸਿੱਧੂ ਦਾ ਟਵੀਟ