ਦੁਨੀਆ ’ਚ ਕੋਵਿਡ ਦੇ ਵਧਦੇ ਮਾਮਲੇ: ਕੇਂਦਰੀ ਸਿਹਤ ਮੰਤਰੀ ਮੀਟਿੰਗ ’ਚ ਦੇਸ਼ ਅੰਦਰ ਕਰੋਨਾ ਹਾਲਾਤ ਦਾ ਲੈ ਰਹੇ ਨੇ ਜਾਇਜ਼ਾ

ਨਵੀਂ ਦਿੱਲੀ (ਸਮਾਜ ਵੀਕਲੀ) : ਚੀਨ, ਅਮਰੀਕਾ, ਜਾਪਾਨ, ਦੱਖਣੀ ਕੋਰੀਆ ਅਤੇ ਬ੍ਰਾਜ਼ੀਲ ਵਿੱਚ ਕਰੋਨਾ ਦੇ ਮਾਮਲੇ ਅਚਾਨਕ ਵਧਣ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਅੱਜ ਦੇਸ਼ ’ਚ ਕੋਵਿਡ-19 ਸਥਿਤੀ ਦੀ ਸਮੀਖਿਆ ਕਰ ਰਹੇ ਹਨ। ਮਹਾਮਾਰੀ ਵਿਗਿਆਨੀ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 3 ਮਹੀਨਿਆਂ ਵਿੱਚ ਚੀਨ ਦੇ 60 ਫ਼ੀਸਦ ਤੇ ਦੁਨੀਆ ਦੀ 10 ਫ਼ੀਸਦ ਆਬਾਦੀ ਕੋਵਿਡ ਨਾਲ ਪੀੜਤ ਹੋਵੇਗੀ ਤੇ ਇਸ ਕਾਰਨ ਲੱਖਾਂ ਮੌਤਾਂ ਹੋ ਸਕਦੀਆਂ ਹਨ। ਭਾਰਤ ਵਿੱਚ 1,200 ਮਾਮਲੇ ਸਾਹਮਣੇ ਆ ਰਹੇ ਹਨ, ਜਦੋਂ ਕਿ ਹਫ਼ਤਾਵਾਰੀ ਆਧਾਰ ‘ਤੇ ਦੁਨੀਆ ਭਰ ਵਿੱਚ 35 ਲੱਖ ਮਾਮਲੇ ਦਰਜ ਕੀਤੇ ਜਾ ਰਹੇ ਹਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਨਸਾ ਪੁਲੀਸ ਨੇ ਮੂਸੇਵਾਲਾ ਦੇ ਘਰ ਜਾ ਕੇ ਚੰਨੀ ਨੂੰ ਸੰਮਨ ਦਿੱਤੇ, 12 ਜਨਵਰੀ ਨੂੰ ਅਦਾਲਤ ’ਚ ਪੇਸ਼ ਹੋਣ ਲਈ ਕਿਹਾ
Next articleਕੇਂਦਰ ਨੂੰ ਕਰੋਨਾ ਦਾ ਭੈਅ: ਮਾਂਡਵੀਆ ਨੇ ਰਾਹੁਲ ਨੂੰ ਭਾਰਤ ਜੋੜੋ ਯਾਤਰਾ ਮੁਅੱਤਲ ਕਰਨ ’ਤੇ ਵਿਚਾਰ ਕਰਨ ਲਈ ਕਿਹਾ