ਕੇਂਦਰ ਨੂੰ ਕਰੋਨਾ ਦਾ ਭੈਅ: ਮਾਂਡਵੀਆ ਨੇ ਰਾਹੁਲ ਨੂੰ ਭਾਰਤ ਜੋੜੋ ਯਾਤਰਾ ਮੁਅੱਤਲ ਕਰਨ ’ਤੇ ਵਿਚਾਰ ਕਰਨ ਲਈ ਕਿਹਾ

ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਰੋਨਾ ਵਾਇਰਸ ਦੇ ਫੈਲਣ ਬਾਰੇ ਭਾਜਪਾ ਦੇ ਤਿੰਨ ਸੰਸਦ ਮੈਂਬਰਾਂ ਵੱਲੋਂ ਪ੍ਰਗਟਾਈ ਚਿੰਤਾ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਜੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਜਾ ਸਕਦੀ ਹੈ ਤਾਂ ਉਹ ‘ਭਾਰਤ ਛੱਡੋ’ ‘ਜੋੜੋ ਯਾਤਰਾ’ ਨੂੰ ਮੁਅੱਤਲ ਕਰਨ ‘ਤੇ ਵਿਚਾਰ ਕਰਨ। ਮੰਗਲਵਾਰ ਨੂੰ ਸ੍ਰੀ ਗਾਂਧੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਲਿਖੇ ਪੱਤਰ ਵਿੱਚ ਮਾਂਡਵੀਆ ਨੇ ਕਿਹਾ ਕਿ ਰਾਜਸਥਾਨ ਦੇ ਤਿੰਨ ਸੰਸਦ ਮੈਂਬਰਾਂ ਪੀਪੀ ਚੌਧਰੀ, ਨਿਹਾਲ ਚੰਦ ਅਤੇ ਦੇਵਜੀ ਪਟੇਲ ਨੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਉਨ੍ਹਾਂ ਨੇ ਮਾਰਚ ਦੌਰਾਨ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਨੂੰ ਯਕੀਨੀ ਬਣਾਉਣ ਸਣੇ ਕੋਵਿਡ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਬੇਨਤੀ ਕੀਤੀ ਹੈ ਅਤੇ ਸਿਰਫ ਉਨ੍ਹਾਂ ਨੂੰ ਹੀ ਮਾਰਚ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਨੇ ਵੈਕਸੀਨ ਦੀ ਖੁਰਾਕ ਲਈ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਨੀਆ ’ਚ ਕੋਵਿਡ ਦੇ ਵਧਦੇ ਮਾਮਲੇ: ਕੇਂਦਰੀ ਸਿਹਤ ਮੰਤਰੀ ਮੀਟਿੰਗ ’ਚ ਦੇਸ਼ ਅੰਦਰ ਕਰੋਨਾ ਹਾਲਾਤ ਦਾ ਲੈ ਰਹੇ ਨੇ ਜਾਇਜ਼ਾ
Next articleਗੋਆ: ਮੰਦਰਾਂ ਤੇ ਗਿਰਜਾਘਰਾਂ ’ਚ ਰਾਤ 10 ਵਜੇ ਤੋਂ ਬਾਅਦ ਉੱਚੀ ਆਵਾਜ਼ ’ਚ ਸੰਗੀਤ ਵਜਾਉਣ ’ਤੇ ਪਾਬੰਦੀ ਨਹੀਂ: ਮੁੱਖ ਮੰਤਰੀ