(ਸਮਾਜ ਵੀਕਲੀ)
ਅਸੀਂ ਕੱਲ੍ਹ ਵੀ ਬੈਠੇ ਸੀ,
ਅਸੀਂ ਅੱਜ ਵੀ ਬੈਠੇ ਹਾਂ,
ਅਸੀਂ ਕੱਲ੍ਹ ਵੀ ਬੈਠਾਂਗੇ,
ਬੈਠਾਂਗੇ ਤੇਰੇ ਰਾਹਾਂ ਚ, ਤੇਰੇ ਰਾਹਾਂ ਚ।
ਤੂੰ ਕੱਲ੍ਹ ਵੀ ਵੱਸਦੀ ਸੀ,
ਤੂੰ ਅੱਜ ਵੀ ਵੱਸਦੀ ਏ,
ਮੇਰੇ ਮਰਦੇ ਦਮ ਤੱਕ,
ਵੱਸਦੀ ਰਹੇਗੀ,ਮੇਰੇ ਦਿਲ ਚ
ਮੇਰੇ ਸਾਹਾਂ ਚ,ਮੇਰੇ ਸਾਹਾਂ ਚ।
ਇੱਕ ਦਿਨ ਤਾਂ ਹੋਣੀ ਹੀ ਹੋਣੀ ਏ,
ਨਸੀਬ ਗੋਦ ਮੈਨੂੰ ਮੌਤ ਦੀ,
ਬੇਸ਼ੱਕ ਨਾ ਨਿਕਲੇ ਦਮ ਮੇਰਾ,
ਤੇਰੀਆਂ ਬਾਹਾਂ ਚ,
ਤੇਰੀਆਂ ਬਾਹਾਂ ਚ।
✍️
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
ਕਵਿਤਾ
ਕਦੇ ਨਾ ਕਦੇ ਤਾਂ
ਜਿੰਨਾ ਸਿਰ ਤੇ ਬਿਠਾਵੇਗਾ,
ਓਨਾ ਹੀ ਸਤਾਉਣਗੇ।
ਜਿੰਨਾ ਦਿਲ ਚ ਵਸਾਵੇਗਾ,
ਓਨਾ ਹੀ ਤੜਫਾਉਣਗੇ।
ਆਦਤ ਹੁੰਦੀ ਜਿਨ੍ਹਾਂ ਦੀ,
ਦਿਲ ਇੱਕ ਨਾਲ ਭਰਦਾ ਨਾ,
ਥਾਂ ਥਾਂ ਮੂੰਹ ਮਾਰਨ ਲਈ, ਕਿਤੇ ਨਾ ਕਿਤੇ ਤਾਂ,
ਜਾਲ ਵਿਛਾਉਣਗੇ।
ਧੋਖਾ ਕਰਕੇ ਲੁੱਟ ਕਿਸੇ ਨੂੰ,
ਜਿਹੜੇ ਖੁਸ਼ੀ ਮਨਾਉਂਦੇ ਨੇ,
ਕਰਕੇ ਯਾਦ ਕਦੇ ਤਾਂ, ਆਪਣੀਆਂ ਗਲਤੀਆਂ ਨੂੰ,
ਕਦੇ ਨਾ ਕਦੇ ਤਾਂ ਪਛਤਾਉਣਗੇ।
✍️
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ,
ਸੰਗਰੂਰ।
9463162463
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly