(ਸਮਾਜ ਵੀਕਲੀ) ਅੱਜ ਦੇ ਡਿਜੀਟਲ ਯੁੱਗ ਵਿੱਚ ਕੰਪਿਊਟਰ ਲੈਬਜ਼ ਸਕੂਲ ਦੇ ਢਾਂਚੇ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਈਆਂ ਹਨ। ਪੰਜਾਬ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ 2670 ਮਿਡਲ,1740 ਹਾਈ ਅਤੇ 1972 ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਥਿਤੀ ਅਨੁਸਾਰ 25 ਵਿਦਿਆਰਥੀਆਂ ਲਈ ਇੱਕ ਕੰਪਿਊਟਰ ਮੁਹੱਰੀਆ ਕਰਵਾ ਕੇ ਕੰਪਿਊਟਰ ਲੈਬਜ਼ ਵਿੱਚ ਕੰਪਿਊਟਰ ਸਬੰਧੀ ਸਿੱਖਿਆ ਪ੍ਰਾਪਤ ਕਰਦੇ ਹਨ। ਪ੍ਰੈਕਟੀਕਲ ਕਰਦੇ ਹਨ ਅਤੇ ਨਵੀਆਂ ਤਕਨੀਕਾਂ ਸਿੱਖਦੇ ਹਨ ।ਇਸ ਤਰ੍ਹਾਂ ਇਹ ਲੈਬਜ਼ ਵਿਦਿਆਰਥੀਆਂ ਵਿੱਚ ਕੰਪਿਊਟਰ ਵਿਗਿਆਨ ਅਤੇ ਡਿਜੀਟਲ ਲਿਖਣ ਪੜ੍ਹਨ ਦੇ ਮੁਢਲੇ ਹੁਨਰ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।ਵਿਦਿਆਰਥੀ ਆਨਲਾਈਨ ਖੋਜ ਕਰਨੀ ਸਹੀ ਸ੍ਰੋਤ ਚੁਣਨਾ ਅਤੇ ਵੀਡੀਓ ਕਾਨਫਰੰਸਿਸ ਰਾਹੀਂ ਪ੍ਰਭਾਵਸ਼ਾਲੀ ਸੰਚਾਰ ਕਰਨਾ ਸਿਖਦੇ ਹਨ। ਕੰਪਿਊਟਰ ਲੈਬਜ਼ ਹਰੇਕ ਵਿਸ਼ੇ ਨੂੰ ਸਿੱਖਣ ਦੇ ਤਰੀਕੇ ਨੂੰ ਜਿਆਦਾ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ । ਅਧਿਆਪਕ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਗਾਈਡ ਕਰਦੇ ਹਨ । ਇਸ ਤਰ੍ਹਾਂ ਵਿਦਿਆਰਥੀ ਡਿਜੀਟਲ ਸ੍ਰੋਤਾਂ ਜਿਵੇਂ ਕੀ ਆਨਲਾਈਨ ਕਿਤਾਬਾਂ ਖੇਡਾਂ ਅਤੇ ਲੋੜ ਆਦਿ ਹੋਰ ਮਲਟੀਮੀਡੀਆ ਸਮੱਗਰੀ ਤੱਕ ਪਹੁੰਚ ਕਰ ਸਕਦੇ ਹਨ । ਕੰਪਿਊਟਰ ਲੈਬਜ਼ ਵਿਦਿਆਰਥੀਆਂ ਨੂੰ ਉਹਨਾਂ ਦੇ ਭਵਿੱਖ ਲਈ ਪੂਰੀ ਤਰ੍ਹਾਂ ਤਿਆਰ ਕਰਦੀਆਂ ਹਨ। ਲੈਬਜ਼ ਰਾਹੀਂ ਵਿਦਿਆਰਥੀ ਤਰਕਸ਼ੀਲ ਸੋਚ ਅਤੇ ਹਰੇਕ ਸਮਸਿਆ ਨੂੰ ਹੱਲ ਕਰਨ ਦੇ ਢੰਗ ਸਿੱਖਦੇ ਹਨ। ਵਿਦਿਆਰਥੀਆਂ ਨੂੰ ਕੈਰੀਅਰ ਦੀ ਤਿਆਰੀ ਵੱਜੋਂ ਸਟੈਂਮ ਭਾਵ ਸਾਇੰਸ ਟੈਕਨੋਲੋਜੀ,ਇੰਜਨੀਅਰਿੰਗ ਅਤੇ ਗਣਿਤ ਖੇਤਰਾਂ ਲਈ ਤਿਆਰ ਕੀਤਾ ਜਾਂਦਾ ਹੈ। ਕੰਪਿਊਟਰ ਲੈਬਜ਼ ਵਿਦਿਆਰਥੀਆਂ ਵਿੱਚ ਮਿਲ ਜੁਲ ਰਹਿਣ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦੀਆ ਹਨ। ਵਿਦਿਆਰਥੀ ਆਪਸ ਵਿੱਚ ਮਿਲ ਕੇ ਗਰੁੱਪਾਂ ਵਿੱਚ ਕੰਮ ਕਰਦੇ ਹਨ। ਇਸ ਤਰ੍ਹਾਂ ਆਪਸੀ ਸਹਿਯੋਗ ਵੱਧਦਾ ਹੈ। ਵਿਦਿਆਰਥੀ ਕੰਪਿਊਟਰ ਦੀ ਵਰਤੋਂ ਕਰਦੇ ਹੋਏ ਅਪਣੀ ਕਲਾ ਰਚ ਸਕਦੇ ਹਨ ਅਤੇ ਆਪਸੀ ਰਚਨਾਤਮਕਤਾ ਵਿਖਾ ਸਕਦੇ ਹਨ। ਇਸ ਤਰ੍ਹਾਂ ਵਿਦਿਆਰਥੀ ਤਕਨੋਲਜੀਕਲ ਸੋਚ ਵਿੱਚ ਨਿਪੰਨ ਹੁੰਦੇ ਹਨ। ਸਕੂਲ ਲੈਬਜ਼ ਹਰ ਪੱਧਰ ਦੇ ਵਿਦਿਆਰਥੀਆਂ ਦੀ ਤਕਨੋਲਜੀ ਤੱਕ ਪਹੁੰਚ ਕਰਵਾਉਣ ਵਿੱਚ ਬਹੁਤ ਹੀ ਮਦਦਗਾਰ ਸਿੱਧ ਹੋਈਆਂ ਹਨ। ਅੰਤ ਵਿੱਚ ਉਪਰੋਕਤ ਵੇਰਵਿਆਂ ਅਨੁਸਾਰ ਅਸੀ ਕਹਿ ਸਕਦੇ ਹਾਂ ਕਿ ਸਕੂਲਾਂ ਵਿੱਚ ਕੰਪਿਊਟਰ ਲੈਬਜ਼ ਹਰੇਕ ਪੱਖ ਤੋਂ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਹਨ। ਇਹ ਵਿਦਿਆਰਥੀਆਂ ਨੂੰ ਤਕਨੋਲਜੀ ਨਾਲ ਜੋੜਦੀਆਂ ਹਨ। ਇਹ ਸਿੱਖਣ ਦੇ ਤਰੀਕੇ ਨੂੰ ਨਵਾਂ ਰੂਪ ਦਿੰਦੀਆਂ ਹਨ ਅਤੇ ਡਿਜੀਟਲ ਖਾਈ ਨੂੰ ਪੂਰਾ ਕਰਦੀਆਂ ਹਨ । ਇਸ ਲਈ ਸਿੱਖਿਆ ਵਿਭਾਗ ,ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਕੰਪਿਊਟਰ ਲੈਬਜ਼ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਵਿਦਿਆਰਥੀਆਂ ਵਿੱਚ ਭਵਿੱਖ ਦੀ ਕਾਮਯਾਬੀ ਲਈ ਲੋੜੀਂਦੇ ਹੁਨਰ ਪੈਦਾ ਕੀਤੇ ਜਾ ਸਕਦੇ ਹਨ ।
ਬਲਵਿੰਦਰ ਕੌਰ (ਲੈਕਚਰਾਰ ਅਰਥਸਾਸ਼ਤਰ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਪੱਕਾ ਕਲਾਂ (ਬਠਿੰਡਾ)



