ਸੀਨੀਅਰ ਵਰਗ ਵਿਚ ਫਰੈਡਜ਼ ਕਲੱਬ ਰੂਮੀ, ਜਰਖੜ ਅਕੈਡਮੀ ਅਤੇ ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚੜਾਰੀ ਅਤੇ ਘਵੱਦੀ ਸਕੂਲ ਰਹੇ ਜੇਤੂ

13ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਦਾ ਦੂਸਰਾ ਦਿਨ

ਸੀਨੀਅਰ ਵਰਗ ਵਿਚ ਫਰੈਡਜ਼ ਕਲੱਬ ਰੂਮੀ, ਜਰਖੜ ਅਕੈਡਮੀ ਅਤੇ ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚੜਾਰੀ ਅਤੇ ਘਵੱਦੀ ਸਕੂਲ ਰਹੇ ਜੇਤੂ

ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) : ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਕਰਵਾਏ ਜਾ ਰਹੇ ਓਲੰਪੀਅਨ 13ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਦੂਜੇ ਦਿਨ ਸੀਨੀਅਰ ਵਰਗ ਵਿੱਚ ਫਰੈਡਜ਼ ਕਲੱਬ ਰੂਮੀ, ਜਰਖੜ ਅਕੈਡਮੀ ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾਰੀ ਅਤੇ ਘਵੱਦੀ ਸਕੂਲ ਨੇ ਆਪਣਾ ਜੇਤੂ ਖਾਤਾ ਖੋਲਿਆ।

ਸੀਨੀਅਰ ਵਰਗ ਚ ਫਰੈਡਜ਼ ਕਲੱਬ ਰੂਮੀ ਨੇ ਡਾ ਕੁਲਦੀਪ ਸਿੰਘ ਕਲੱਬ ਮੋਗਾ ਨੂੰ 8-5 ਗੋਲਾ ਨਾਲ ਹਰਾਇਆ। ਜਰਖੜ ਅਕੈਡਮੀ ਨੇ ਏਕ ਨੂਰ ਅਕੈਡਮੀ ਤੇਂਗ ਨੂੰ 5-3 ਗੋਲਾ ਨਾਲ ਹਰਾਇਆ। ਜਰਖੜ ਅਕੈਡਮੀ ਦਾ ਲਵਜੀਤ ਸਿੰਘ ਰੂਮੀ ਕਲੱਬ ਦਾ ਅਰਸ਼ਪ੍ਰੀਤ ਸਿੰਘ ਮੈਨ ਆਫ਼ ਦੀ ਮੈਚ ਬਣੇ । ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਨੇ ਕਿਲ੍ਹਾ ਰਾਇਪੁਰ ਨੂੰ 3-0 ਨਾਲ, ਘਵੱਦੀ ਸਕੂਲ ਨੇ ਥੂਹੀ ਅਕੈਡਮੀ ਨੂੰ 1-1 ਦੀ ਬਰਾਬਰੀ ਤੋਂ ਬਾਅਦ ਪਨੈਲਟੀ ਸ਼ੂਟ ਵਿੱਚ 5-4 ਨਾਲ ਹਰਾਇਆ। ਅਰਸਪ੍ਰੀਤ ਸਿੰਘ ਅਤੇ ਹਰਮਨ ਪ੍ਰੀਤ ਕੌਰ ਨੇ ਮੈਨ ਆਫ ਦਾ ਮੈਚ ਬਣੇ ।ਅੱਜ ਦੇ ਮੈਚਾਂ ਦੌਰਾਨ ਕਾਰ ਸੇਵਾ ਵਾਲੇ ਬਾਬਾ ਜੀ ਬਾਬਾ ਭਿੰਦਾ ਜੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਸ਼ਿੰਦਾ ਲਹਿਰਾ, ਬਿੱਕਰ ਸਿੰਘ ਨੱਤ, ਪਹਿਲਵਾਨ ਹਰਮੇਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ-ਪਹਿਚਾਣ ਕੀਤੀ। ਬਾਬਾ ਭਿੰਦਾ ਜੀ ਨੇ ਜਰਖੜ ਅਕੈਡਮੀ ਦੇ ਬੱਚਿਆਂ ਲਈ ਏ ਸੀ ਦੀ ਸੇਵਾ ਅਤੇ ਸਟੇਡੀਅਮ ਲਈ 51 ਥੇਲੇ ਸੀਮਿੰਟ ਦੇਣ ਦਾ ਐਲਾਨ ਕੀਤਾ ।

ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ।ਇਸ ਮੌਕੇ ਤਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਪੰਧੇਰ , ਸਾਹਿਬਜੀਤ ਸਿੰਘ ਜਰਖੜ , ਮਨਜਿੰਦਰ ਸਿੰਘ ਅਯਾਲੀ ਗੁਰ ਸਤਿੰਦਰ ਸਿੰਘ ਪਰਗਟ ,ਕੁਲਦੀਪ ਸਿੰਘ ਘਵੱਦੀ, ਬਾਬਾ ਰੁਲਦਾ ਸਿੰਘ, ਮਨਜੀਤ ਸਿੰਘ ਡੰਗੋਰਾ, ਗੁਰਵਿੰਦਰ ਸਿੰਘ ਕਿਲ੍ਹਾ ਰਾਏਪੁਰ, ਬੁਹਤ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜਰ ਸਨ। ਹੁਣ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਮੁਕਾਬਲੇ 13 ਮਈ ਨੂੰ ਖੇਡੇ ਜਾਣਗੇ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਾਰ ਸਾਲ ਜਲੰਧਰ ਵਿਚ ਕਾਂਗਰਸ ਦਾ ਐਮ ਪੀ ਰਿਹਾ ਹੁਣ ਤੱਕ ਕੀ ਕੀਤਾ
Next article*ਪਾਰਟੀ ਸੁਪਰੀਮੋ ਕੇਜਰੀਵਾਲ ਅਤੇ ਮੁੱਖ ਮੰਤਰੀ ਵੱਲੋਂ ਕੀਤੇ ਜਲੰਧਰ ਰੋਡ ਸ਼ੋਅ ਵਿੱਚ ਵਿਧਾਇਕ ਰੰਧਾਵਾ ਨੇ ਸਮਰਥਕਾਂ ਸਮੇਤ ਕੀਤੀ ਸ਼ਮੂਲੀਅਤ*