ਰਾਏਕੋਟ, (ਸਮਾਜ ਵੀਕਲੀ) ਗੁਰਭਿੰਦਰ ਗੁਰੀ ਕਰੀਬੀ ਪਿੰਡ ਰੂਪਾਪੱਤੀ ਦੇ 59 ਸਾਲਾ ਨਰਾਇਣ ਸਿੰਘ ਪੁੱਤਰ ਭਾਨ ਸਿੰਘ ਦੀ ਆਪਣੇ ਹਰੇ ਚਾਰੇ ਵਾਲੇ ਪਲਾਟ ਵਿੱਚ ਪੱਠੇ ਵੱਢਦੇ ਹੋਏ ਨਾਲ ਦੇ ਗੁਆਂਢੀ ਜਗਦੇਵ ਸਿੰਘ ਫੌਜੀ ਪੁੱਤਰ ਦਿਆਲ ਸਿੰਘ ਦੀ ਪੱਕੀ ਕੰਧ ਜਿਸ ਦੀ ਕਿ ਉਨ੍ਹਾਂ ਵੱਲੋਂ ਮਰੁੰਮਤ ਕੀਤੀ ਜਾ ਰਹੀ ਅੱਜ ਸ਼ਾਮੀ 4:30 ਵਜੇ ਡਿੱਗਣ ਨਾਲ ਮੌਕੇ ਤੇ ਮੌਤ ਹੋ ਗਈ। ਨਰਾਇਣ ਸਿੰਘ ਉਪਰ ਕੰਧ ਡਿੱਗਣ ਉਪਰੰਤ ਗੁਆਂਢੀ ਜਗਦੇਵ ਸਿੰਘ ਅਤੇ ਨਰਾਇਣ ਸਿੰਘ ਦੇ ਘਰ ਦੀ ਔਰਤਾਂ ਵੱਲੋਂ ਨਰਾਇਣ ਸਿੰਘ ਨੂੰ ਸਿਮਰਤ ਹਸਪਤਾਲ ਰਾਏਕੋਟ ਵਿਖੇ ਇਲਾਜ ਲਈ ਲਿਜਾਇਆ ਗਿਆ,ਪਰ ਹਸਪਤਾਲ ਪਹੁੰਚਣ ਮੌਕੇ ਡਾਕਟਰਾਂ ਵੱਲੋਂ ਉਸਦੀ ਪਹਿਲਾਂ ਹੀ ਮੌਤ ਹੋ ਜਾਣ ਬਾਰੇ ਦੱਸਿਆ ਗਿਆ।ਸਿਮਰਤ ਹਸਪਤਾਲ ਰਾਏਕੋਟ ਵਿਖੇ ਮ੍ਰਿਤਕ ਨਰਾਇਣ ਸਿੰਘ ਦੇ ਭਰਾ ਲਖਵਿੰਦਰ ਸਿੰਘ ਅਤੇ ਪੁੱਤਰ ਬਲਦੀਪ ਸਿੰਘ ਵੱਲੋਂ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅੱਜ ਘਰ ਨਹੀਂ ਸਨ ਅਤੇ ਨਰਾਇਣ ਸਿੰਘ ਪੱਠੇ ਵੱਢਣ ਲਈ ਆਪਣੇ ਗੁਆਂਢੀ ਜਗਦੇਵ ਸਿੰਘ ਫੌਜੀ ਨਾਲ ਲੱਗਦੇ ਪਲਾਂਟ ਵਿੱਚ ਬੀਜੇ ਹਰੇ ਚਾਰੇ ਪੱਠੇ ਵੱਢਣ ਗਏ ਸੀ ,ਜਿੱਥੇ ਉਨ੍ਹਾਂ ਦੀ ਕੰਧ ਡਿੱਗਣ ਨਾਲ ਮੌਕੇ ਤੇ ਮੌਤ ਹੋ ਗਈ । ਸਿਮਰਤ ਹਸਪਤਾਲ ਵਿਖੇ ਮ੍ਰਿਤਕ ਦੇਹ ਹੋਰ ਪੁੱਜੇ ਥਾਣਾ ਸਦਰ ਰਾਏਕੋਟ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਮੌਕੇ ਦਾ ਜਾਇਜ਼ਾ ਲੈਂਦਿਆਂ ਪਿੰਡ ਰੂਪਾਪੱਤੀ ਵਿਖੇ ਘਟਨਾ ਸਥਲ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ । ਨਰਾਇਣ ਸਿੰਘ ਦੀ ਮੌਤ ਤੇ ਜਿੱਥੇ ਇੱਕ ਪਾਸੇ ਉਸ ਦੇ ਭਰਾ ਨੇ ਗੁਆਂਢੀ ਜਗਦੇਵ ਸਿੰਘ ਵੱਲੋਂ ਜਾਣਬੁੱਝ ਕੇ ਕੰਧ ਸੁੱਟ ਕੇ ਮਾਰਨ ਦੇ ਦੋਸ ਲਗਾਏ ,ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਬਾਰੇ ਕਿਹਾ ਗਿਆ। ਥਾਣਾ ਰਾਏਕੋਟ ਸਦਰ ਮੁਖੀ ਐਸ ਆਈ ਕੁਲਵਿੰਦਰ ਸਿੰਘ ਵੱਲੋਂ ਹਾਲੇ ਤੱਕ ਕੋਈ ਵੀ ਪ੍ਰਤੀਕਰਮ ਦੇਣ ਤੋਂ ਗ਼ੁਰੇਜ਼ ਕਰਦਿਆਂ ਇਸ ਸਾਰੀ ਘਟਨਾ ਸੰਬੰਧੀ ਸਵੇਰੇ ਜਾਣਕਾਰੀ ਦੇਣ ਬਾਰੇ ਕਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



