HOME ਸਿੱਖ ਰਾਜ ਦੇ ਆਖਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਦੀ ਬਰਸੀ ਦੇ ਸਬੰਧ...

ਸਿੱਖ ਰਾਜ ਦੇ ਆਖਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਦੀ ਬਰਸੀ ਦੇ ਸਬੰਧ ਚ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਤੇ ਵਿਸ਼ਾਲ ਸ਼ਰਧਾਂਜਲੀ ਸਮਾਗਮ

2
ਕੈਪਸਨ:- ਟੈਟਫੋਰਡ ਵਿਖੇ ਮਹਾਰਾਜਾ ਦਲੀਪ ਸਿੰਘ ਦੀ ਬਰਸੀ ਸਮਾਗਮਾਂ ਮੌਕੇ ਮਹਾਰਾਜਾ ਦਲੀਪ ਸਿੰਘ ਦੇ ਸਮਾਧ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਗਿਆਨੀ ਰਸਾਲ ਸਿੰਘ ਅਤੇ ਹੋਰ। ਅਤੇ ਵਿਸ਼ਵ ਯੁੱਧ ਦੀ 80ਵੀ ਵਰੇਗੰਡ ਮੌਕੇ ਬੂਟਾ ਲਗਾਉਂਦੇ ਹੋਏ ਆਗੂ। ਤਸਵੀਰਾਂ:- ਸੁਖਜਿੰਦਰ ਸਿੰਘ ਢੱਡੇ
*ਦੂਜੇ ਵਿਸ਼ਵ ਯੁੱਧ ਦੇ ਖਤਮ ਹੋਣ ਦੀ 80ਵੀ ਵਰੇਗੰਡ ਮੌਕੇ ਲਗਾਇਆ ਗਿਆ ਬੂਟਾ 
ਲੈਸਟਰ (ਇੰਗਲੈਂਡ)  (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)-ਸਿੱਖ ਰਿਆਸਤ ਦੇ ਆਖਰੀ ਮਹਾਰਾਜਾ, ਮਹਾਰਾਜਾ ਦਲੀਪ ਸਿੰਘ ਦੀ ਬਰਸੀ ਮੌਕੇ ਯੂ.ਕੇ ਦੇ ਸ਼ਹਿਰ ਟੈਟਫੌਰਡ ਵਿਖੇ ਨੌਜੁਆਨ ਸਿੰਘ ਸਭਾ ਲਿਊਟਨ ਵੱਲੋਂ ਵਿਸ਼ਾਲ ਬਰਸੀ ਸਮਾਗਮ ਕਰਵਾਇਆ ਗਿਆ। ਟੈਟਫੋਰਡ ਫੋਰੈਸਟ ਵਿਖੇ ਦੂਜੇ ਵਿਸ਼ਵ ਯੁੱਧ ਦੇ ਖਤਮ ਹੋਣ ਦੀ 80ਵੀ ਵਰ੍ਹੇਗੰਢ ਮਨਾਉਂਦਿਆਂ ਰੁੱਖ ਲਗਾਇਆ ਗਿਆ ਤਾਂ ਜੋ ਸਿੱਖ ਸਿਪਾਹੀਆਂ ਦੀ ਬਹਾਦੁਰੀ ਅਤੇ  ਨਿਸ਼ਕਾਮ ਸੇਵਾ ਨੂੰ ਯਾਦ ਰੱਖਿਆ ਜਾਵੇ, ਨੌਜੁਆਨ ਸੰਸਥਾ ਦੇ ਆਗੂ ਪ੍ਰਸਿੱਧ ਢਾਡੀ ਗਿਆਨੀ ਰਸਾਲ ਸਿੰਘ ਨੇ ਦੱਸਿਆ ਕਿ ਇਸ ਜਗ੍ਹਾ ਤੇ ਰੁੱਖ ਲਗਾਉਣ ਦੀ ਆਗਿਆ ਲੈਣ ਲਈ ਬਹੁਤ ਹੀ ਸੰਘਰਸ਼ ਕਰਨਾ ਪਿਆ। ਰੁੱਖ ਲਗਾਉਣ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਤੇ ਪਹੁੰਚ ਕੇ ਮਹਾਰਾਜਾ ਦਲੀਪ ਸਿੰਘ ਦੀ ਬਰਸੀ ਦੇ ਸਬੰਧ ਚ ਵਿਸ਼ਾਲ ਬਰਸੀ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਗਿਆਨੀ ਰਸਾਲ ਸਿੰਘ ਦੇ ਢਾਡੀ ਜਥੇ ਸਮੇਤ ਵੱਖ ਵੱਖ ਪ੍ਰਚਾਰਕਾਂ ਨੇ ਢਾਡੀ ਵਾਰਾਂ ਰਾਹੀਂ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਤੇ ਚਾਨਣਾ ਪਾਇਆ। ਇਨ੍ਹਾਂ ਬਰਸੀ ਸਮਾਗਮਾਂ ਮੌਕੇ ਸਿੱਖ ਰਾਜ ਦੇ ਆਖਰੀ ਵਾਰਸ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਯਾਦ ਕਰਦਿਆਂ ਸਮਾਗਮ ਕਰਵਾਇਆ ਗਿਆ ਜਿਸ ਵਿਚ ਮਹਾਨ ਸ਼ਖਸ਼ੀਅਤਾ ਨੇ ਹਿੱਸਾ ਲਿਆ। ਇਸ ਦੌਰਾਨ ਢਾਡੀ  ਰਸਾਲ ਸਿੰਘ ਚੋਹਲਾ ਸਾਹਿਬ ਵੱਲੋਂ ਮਹਾਰਾਜਾ ਦਲੀਪ ਸਿੰਘ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ, ਅਤੇ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਵੱਲੋਂ ਖਾਲਸਾ ਰਾਜ ਦੀ ਗੱਲ ਕਰਨਾ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਹਮੇਸ਼ਾ ਯਾਦ ਕਰਦੇ ਰਹਿਣਾ ਬਾਰੇ ਚਰਚਾ ਹੋਈ ।ਇਸ ਮੌਕੇ ਨੌਜਵਾਨ ਸਿੰਘ ਸਭਾ ਲਿਊਟਨ,ਅਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਦੇ ਆਗੂਆਂ ਸਮੇਤ ਵੱਡੀ ਗਿਣਤੀ ਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਧਾਇਕ ਰੰਧਾਵਾ ਨੇ 10.01 ਕਰੋੜ ਦੀ ਲਾਗਤ ਨਾਲ ਬਣਨ ਵਾਲੀ ਡੇਰਾਬੱਸੀ-ਮੁਬਾਰਿਕਪੁਰ-ਰਾਮਗੜ੍ਹ ਸੜਕ ਦਾ ਨੀਂਹ ਪੱਥਰ ਰੱਖਿਆ
Next articleਪਿੰਡ ਰੂਪਾਪੱਤੀ ਵਿਖੇ ਪਲਾਟ ‘ਚ ਹਰਾ ਚਾਰਾ ਵੱਢਦੇ ਵਿਆਕਤੀ ਤੇ ਨਾਲ ਲੱਗਦੇ ਘਰ ਦੀ ਪੱਕੀ ਕੰਧ ਡਿੱਗੀ ਮੌਕੇ ਤੇ ਮੌਤ