ਵਾਤਾਵਰਨ ਦੇ ਕਦਰਦਾਨ ਬਲਵਿੰਦਰ ਸਿੰਘ ਰੋਮਾਣਾ  ਦੀ ਯਾਦ ’ਚ ਲਾਇਨਜ਼ ਕਲੱਬ ਨੇ ਕੀਤੇ ਬੂਟੇ ਤਕਸੀਮ 

ਪਰਿਵਾਰ ਵੱਲੋਂ ਵੀ ਦਿੱਤਾ ਗਿਆ ਅਹਿਮ ਸਹਿਯੋਗ
ਫ਼ਰੀਦਕੋਟ/ਭਲੂਰ 17 ਜੁਲਾਈ (ਬੇਅੰਤ ਗਿੱਲ)-ਲਾਇਨਜ਼ ਕਲੱਬ ਫਰੀਦਕੋਟ ਨੇ ਵਾਤਾਵਰਨ ਪ੍ਰੇਮੀ ਸਵ:ਬਲਵਿੰਦਰ ਸਿੰਘ ਵਾਸੀ ਚੇਤ ਸਿੰਘ ਵਾਲਾ ਦੀ ਯਾਦ ਵਿੱਚ   ਫਰੀਦਕੋਟ ਦੇ ਪ੍ਰਧਾਨ ਹਰਜੀਤ ਸਿੰਘ ਰੋਮਾਣਾ ਦੀ ਅਗਵਾਈ ਹੇਠ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਬਾਬਾ ਜੋਧਾ ਦਾਸ ਦੀ ਯਾਦ ’ਚ ਲੱਗੇ ਸਾਲਾਨਾ ਮੇਲੇ ‘ਤੇ ਬੂਟੇ ਵੰਡਣ ਦਾ ਕਾਰਜ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਹਰਜੀਤ ਸਿੰਘ ਰੋਮਾਣਾ, ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਲਾਲ ਚੁੱਘ, ਮੀਤ ਪ੍ਰਧਾਨ ਗਰੀਸ਼ ਸੁਖੀਜਾ, ਸਕੱਤਰ ਵਿਕਰਮਜੀਤ ਸਿੰਘ ਢਿੱਲੋਂ ਅਤੇ ਡਾਇਰੈਕਟਰ ਮਦਨ ਮੁਖੀਜਾ ਨੇ ਪੌਦਿਆਂ  ਦੀ ਅਹਿਮੀਅਤ ਬਾਰੇ ਬੋਲਦਿਆਂ ਕਿਹਾ ਕਿ ਸਾਡੇ ਜੀਵਨ ਵਿੱਚ ਹੀ ਨਹੀਂ ਬਲਕਿ ਹਰ ਪਸ਼ੂ ਪੰਛੀ ਦੇ ਜੀਵਨ ਵਿਚ ਪੌਦਿਆਂ ਦੀ ਬਹੁਤ ਵੱਡੀ ਮਹੱਤਤਾ ਹੈ। ਇਹਨਾਂ ਵੰਡੇ ਗਏ ਪੌਦਿਆਂ ਵਿੱਚ ਕੜੀ ਪੱਤਾ, ਸੁਹਾਂਜਣਾ, ਸੁਖਚੈਨ, ਟਾਹਲੀ, ਨਿੰਮ, ਡੇਕ,  ਅਮਰੂਦ ਅਤੇ ਸ਼ੂਗਰ ਦੇ ਬਚਾਅ ਲਈ ਇੰਸੋਲਿਨ ਦੇ ਤਕਰੀਬਨ 300 ਬੂਟੇ ਵੰਡੇ ਗਏ। ਸੀਨੀਅਰ ਮੀਤ ਪ੍ਰਧਾਨ ਦਰਸਨ ਲਾਲ ਚੁੱਘ ਨੇ ਬੂਟੇ ਵੰਡਦੇ ਸਮੇਂ ਬੂਟਿਆਂ ਦੀ ਮਹੱਤਤਾ ਅਤੇ ਸਾਂਭ ਸੰਭਾਲ ਬਾਰੇ ਵੀ ਲੋਕਾਂ ਨੂੰ ਦੱਸਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਨੇ ਕਿਹਾ ਕਿ ਮੀਂਹ  ਦੇ ਦਿਨਾਂ ਨੂੰ ਵੇਖਦੇ ਹੋਏ ਇਹ ਉਪਰਾਲਾ ਕੀਤੀ ਗਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਅੱਜਕੱਲ ਲਗਾਏ ਬੂਟੇ ਅਸਾਨੀ ਨਾਲ ਚੱਲ ਪੈਂਦੇ ਹਨ। ਇਸ ਲਈ ਪੰਜਾਬ ਵਾਸੀ ਵੱਧ ਤੋਂ ਵੱਧ ਪੌਦੇ ਲਗਾਉਣ। ਇਸ ਮੌਕੇ  ਕਲੱਬ ਮੈਂਬਰਾਂ ਦੇ ਨਾਲ ਸਵ: ਬਲਵਿੰਦਰ ਸਿੰਘ ਰੋਮਾਣਾ ਦੇ ਪਰਿਵਾਰਕ ਮੈਂਬਰ ਹਰਜੀਤ ਸਿੰਘ, ਬਚਨ ਕੌਰ , ਚਰਨਜੀਤ ਕੌਰ, ਗੁਰਕੀਰਤ ਸਿੰਘ , ਕਰਮਜੀਤ ਕੌਰ , ਖੁਸ਼ਵਿੰਦਰ ਸਿੰਘ , ਜਗਮੀਤ ਸਿੰਘ ਤੇ ਤਰਲੋਕ ਸਿੰਘ ਵੱਲੋਂ ਵੀ  ਬੂਟੇ ਵੰਡਣ ਲਈ ਸਹਿਯੋਗ ਦਿੱਤਾ ਗਿਆ। ਇਸ ਮੌਕੇ  ਕਲੱਬ ਮੈਂਬਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਬੂਟੇ ਵੀ ਲਾਏ ਗਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਦਰੀ ਬਾਬਿਆਂ ਦਾ ਮੇਲੇ ’ਚ ਪ੍ਰਸਿੱਧ ਸਮਾਜ ਸੇਵਕ ਡਾ. ਸਵੈਮਾਨ ਸਿੰਘ ਤੇ ਕੁਲਦੀਪ ਸਿੰਘ ਵਿਸ਼ੇਸ਼ ਸੱਦੇ ’ਤੇ ਹੋਣਗੇ ਸ਼ਾਮਲ
Next articleਜੰਮੂ ਕਸ਼ਮੀਰ ਦੇ ਸਿੱਖ ਨੌਜਵਾਨ ਪੰਜਾਬ ਦੀ ਮਦਦ ਲਈ ਆਏ ਅੱਗੇ , ਹਿੰਦੂ ਵੀਰ ਵੀ ਨਾਲ ਕਰ ਰਹੇ ਸਹਾਇਤਾ