ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਏਰੀਆ ਕਮੇਟੀ ਫਿਲੌਰ ਦੀ ਮੀਟਿੰਗ ਵਿੱਚ 28 ਸਤੰਬਰ ਨੂੰ ਮੋਟਰਸਾਇਕਲ ਮਾਰਚ ਰਾਂਹੀ ਖਟਕੜ ਕਲਾਂ ਪੁੱਜਣ ਦਾ ਸੱਦਾ

ਫਿਲੌਰ, ਅੱਪਰਾ (ਜੱਸੀ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਏਰੀਆ ਕਮੇਟੀ ਫਿਲੌਰ ਦੀ ਮੀਟਿੰਗ ਡਾਕਟਰ ਸੰਦੀਪ ਫਿਲੌਰ, ਸੁਖਜੀਤ ਆਸ਼ਾਹੂਰ, ਅਵਤਾਰ ਦਾਦਰਾ ਦੀ ਪ੍ਰਧਾਨਗੀ ਹੇਠ ਫਿਲੌਰ ਵਿਖੇ ਹੋਈ ਜਿਸ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਫਿਲੌਰ ਦੇ ਪ੍ਰਧਾਨ ਗੁਰਦੀਪ ਗੋਗੀ, ਸੂਬਾਈ ਆਗੂ ਪਰਸ਼ੋਤਮ ਫਿਲੌਰ ਤੇ ਤਹਿਸੀਲ ਫਿਲੌਰ ਦੇ ਆਗੂ ਸੁਨੀਲ ਭੈਣੀ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ। ਇਸ ਸਮੇਂ ਆਗੂਆਂ ਵਲੋਂ ਨੌਜਵਾਨ ਪੀੜੵੀ ਨੂੰ ਦਰਪੇਸ਼ ਸਮੱਸਿਆਵਾਂ ਤੇ ਖੁੱਲੵ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਦੇ ਪਰੋਗਰਾਮ ਤੇ ਵਿਚਾਧਾਰਾ ਬਾਰੇ ਜਾਗ੍ਰਿਤ ਕੀਤਾ ਗਿਆ।
ਜਥੇਬੰਦੀ ਦੇ ਮੁੱਖ ਨਾਅਰੇ ” ਸਿਹਤ ਸਿੱਖਿਆ ਤੇ ਰੁਜ਼ਗਾਰ, ਸਭ ਦਾ ਹੋਵੇ ਇਹ ਅਧਿਕਾਰ ” ਨੂੰ ਪੂਰਾ ਕਰਨ ਲਈ ਜਨਤਕ ਲਾਮਬੰਦੀ ਤੇ ਸੰਘਰਸ਼ ਕਰਨ ਦਾ ਅਹਿਦ ਕੀਤਾ ਗਿਆ। ਇਸ ਸਮੇਂ ਆਗੂਆਂ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ 28 ਸਤੰਬਰ ਨੂੰ ਮੋਟਰਸਾਇਕਲ ਮਾਰਚ ਰਾਂਹੀ ਖਟਕੜ ਕਲਾਂ ਪਹੁੰਚਣ ਦਾ ਸੁਨੇਹਾ ਦਿੱਤਾ ਗਿਆ। ਆਗੂਆਂ ਵਲੋਂ ਦੱਸਿਆ ਗਿਆ ਕਿ 28 ਸਤੰਬਰ ਨੂੰ ਸੈਂਕੜੇ ਮੋਟਰਸਾਇਕਲਾਂ ਦਾ ਕਾਫਲਾ ਫਿਲੌਰ ਤੋਂ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਦੀ ਜਨਮ ਭੂਮੀ ਨੂੰ ਨਤਮਸਤਕ ਹੋਣ ਲਈ ਰਵਾਨਾ ਹੋਵੇਗਾ। ਇਸ ਸਮੇਂ ਆਗੂਆਂ ਵਲੋਂ ਸਿਹਤ ਸਹੂਲਤਾਂ ਨੂੰ ਬਚਾਉਣ ਲਈ “ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵਲੋਂ 2 ਅਕਤੂਬਰ ਨੂੰ ਫਿਲੌਰ ਵਿੱਚ ਜਨਤਕ ਸਿਹਤ ਸਹੂਲਤਾਂ ਬਚਾਉਣ ਲਈ ਕੀਤੀ ਜਾ ਰਹੀ ਰੈਲੀ ਵਿੱਚ ਪੁੱਜਣ ਲਈ ਅਪੀਲ ਕੀਤੀ ਗਈ। ਇਸ ਸਮੇਂ ਦਿਹਾਤੀ ਮਜਦੂਰ ਸਭਾ ਤਹਿਸੀਲ ਫਿਲੌਰ ਦੇ ਪ੍ਰਧਾਨ ਜਰਨੈਲ ਫਿਲੌਰ, ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮਾ ਹੰਸ ਰਾਜ ਸੰਤੋਖਪੁਰਾ, ਗੌਰਮਿੰਟ ਟੀਚਰਜ਼ ਯੂਨੀਅਨ ਜਿਲਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਡਾ ਅਸ਼ੋਕ ਕੁਮਾਰ ਵਲੋਂ ਨੇ ਮੀਟਿੰਗ ਦੇ ਅੰਤ ਵਿੱਚ ਨੌਜਵਾਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਮੁਸ਼ਤਾਕ ਕਡਿਆਣਾ, ਅਰਸ਼ਪਰੀਤ ਆਸ਼ੂ, ਸ਼ਾਲੂ ਰਵਿਦਾਸਪੁਰਾ, ਅਨਮੋਲਦੀਪ ਗੁਰੂ, ਨਵਦੀਪ ਗੁਰੂ, ਗੌਰਵ ਕੁਮਾਰ, ਅਕਾਸ਼, ਸੁਖਵੀਰ ਤੂਰਾ, ਹਰਪ੍ਰੀਤ ਢੇਸੀ ਪੁਆਦੜਾ, ਅਜੇ ਕੁਮਾਰ, ਮਨੀ, ਪਿੰਦਾ, ਭੁਪਿੰਦਰ ਸਿੰਘ, ਸੁਖਜੀਤ ਸਿੰਘ, ਨਵਜੋਤ ਸਿੱਧੂ ਬੰਸੀਆਂ, ਦਮਨ ਪਾਲ, ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੀਰ ਨਿਗਾਹਾ ਗੜੀ ਅਜੀਤ ਸਿੰਘ ਛਿੰਜ ਮੇਲੇ ਤੇ ਪੰਜਾਬ ਦੇ ਚੋਟੀ ਦੇ ਪਹਿਲਵਾਨ ਅਤੇ ਮਸ਼ਹੂਰ ਗਾਇਕ ਲਾਉਣਗੇ ਰੋਣਕਾਂ : ਰੂਪ ਲਾਲ ਧੀਰ
Next articleਸਾਥੀ ਹਰਜਿੰਦਰ ਸਿੰਘ ਸਹੋਤਾ ਚੱਕਦੇਸਰਾਜ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਕੀਤੀਆਂ ਭੇਟ