ਕੌਂਸਲਿੰਗ

ਕੰਵਲਜੀਤ ਕੌਰ ਜੁਨੇਜਾ

(ਸਮਾਜ ਵੀਕਲੀ)

ਮਨੋਵਿਗਿਆਨੀ ਕੋਲ ਇਕ ਬੰਦਾ ਇਹ ਪੁਛਣ ਗਿਆ ਕਿ ਕਿ ਉਹ ਆਪਣੀ ਜਨਾਨੀ ਤੋਂ ਬਹੁਤ ਤੰਗ ਹੈ ,ਬਹੁਤ ਪ੍ਰੇਸ਼ਾਨ ਕਰਦੀ ਹੈ ,ਤਾਂ ਉਸ ਨੇ ਜੋ ਸੁਆਲ ਪੁੱਛੇ ਉਹ ਇਸ ਤਰ੍ਹਾਂ ਸਨ ਤੇ ਉਸ ਪੁਰਸ਼ ਦੇ ਜੁਆਬ ਇਹ ਸਨ

ਸਵਾਲ :- ਤੁਸੀਂ ਜੋ ਪਤਨੀ ਨੂੰ ਤਨਖਾਹ ਦਿੰਦੇ ਹੋ, ਉਹਦੇ ਤੋਂ ਖੁਸ਼ ਹੈ?

ਜਵਾਬ :-ਜੀ ਉਹਨੂੰ ਮੈਂ ਕਦੀ ਤਨਖਾਹ ਦਿੱਤੀ ਹੀ ਨਹੀਂ ਤੇ ਉਹਨੂੰ ਇਹ ਵੀ ਨਹੀਂ ਪਤਾ ਕਿੰਨੀ ਤਨਖਾਹ ਹੈ?

ਸਵਾਲ:-ਤੁਸੀਂ ਪਤਨੀ ਲਈ ਕਦੀ ਕੋਈ ਤੋਹਫ਼ਾ ਸਰਪ੍ਰਾਈਜ਼ ਦੇ ਤੋਰ ਤੇ ਦੇਣ ਲਈ ਲੈ ਕੇ ਗਏ ਹੋ ?

ਜਵਾਬ:- ਜੀ ਨਹੀਂ ।

ਸਵਾਲ:- ਉਹਨੇ ਤੁਹਾਡੀ ਗੁੰਜਾਇਸ਼ ਤੋਂ ਜਿਆਦਾ ਦੀ ਮੰਗ ਕੀਤੀ?
ਜਵਾਬ:- ਉਹਨੇ ਕਦੇ ਕੁਝ ਮੰਗਿਆ ਹੀ ਨਹੀਂ ।

ਸਵਾਲ :-ਤੁਸੀਂ ਨਸ਼ਾ ਵੀ ਕਰਦੇ ਹੋ
ਜਵਾਬ :-ਜੀ
ਸਵਾਲ:- ਤੁਹਾਡੀ ਪਤਨੀ ਨੇ ਰੋਕਿਆ ਨਾ ਕਰਣ ਲਈ ?
ਜਵਾਬ :-ਜੀ ਬੜੀ ਵਾਰੀ ,ਪਰ ਮੈਂ ਛੱਡੀ ਨਹੀਂ ।

ਸਵਾਲ :-ਤੁਸੀਂ ਹਮੇਸ਼ਾਂ ਆਪਣੀ ਹੀ ਗੱਲ ਮਨਵਾਈ ਹੈ ਕਿ ਕਦੇ ਪਤਨੀ ਦੀ ਵੀ ਮੰਨੀ ਹੈ ?

ਜਵਾਬ:- ਜੀ ਮੈਂ ਉਹਨੂੰ ਇਹ ਆਖਿਆ ਹੋਇਆ ਹੈ ਕਿ ਮੈਂ ਜੋ ਚਾਹਾਂਗਾ ਉਹੀ ਹੋਵੇਗਾ ।

ਸਵਾਲ ;-ਮੰਨ ਲਓ ਤੁਹਾਡੀ ਪਤਨੀ ਬੀਮਾਰ ਹੈ ਤੇ ਨਾਲ ਹੀ ਸਮਝੋ ਤੁਹਾਡੇ ਆਪਣੇ ਪਰਿਵਾਰ ਵਿੱਚ ਜਿਨ੍ਹਾਂ ਦੇ ਆਪਣੇ ਪਰਿਵਾਰ ਹਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ਼ ਹੈ ਤਾਂ ਤੁਸੀਂ ਪਹਿਲ ਕਿਹਨੂੰ ਦਿਓਗੇ ?

ਜਵਾਬ:- ਜੀ ਪਰਿਵਾਰ ਦੇ ਹੋਰ ਜੀਅ ਨੂੰ ,ਔਰਤਾਂ ਦਾ ਕੀ ਐ ,ਇਹ ਤਾਂ ਖੇਖਣ ਕਰਦੀਆਂ ਹੀ ਰਹਿੰਦੀਆਂ ਹਨ ।

ਕੌਂਸਲਰ:- ਗੱਲ ਇਸ ਤਰ੍ਹਾਂ ਹੈ ਕਿ ਸਾਨੂੰ ਤੁਹਾਡੀ ਔਰਤ ਦੀ ਕੌਂਸਲਿੰਗ ਕਰਨੀ ਪੈਣੀ ਹੈ, ਕਿਵੇਂ ਤੁਹਾਡੇ ਨਾਲ ਰਹਿ ਰਹੀ ਹੈ ?

ਕੰਵਲਜੀਤ ਕੌਰ ਜੁਨੇਜਾ

 

Previous articleਕਲਮ ਤੇ ਗਲੇ ਦਾ ਧਨੀ – ਮੁਖਤਿਆਰ ਸਿੰਘ “ਤੂਫ਼ਾਨ ਬੀਹਲਾ “
Next articleਉਪਾਅ