ਸਮਾਜ ਵੀਕਲੀ ਯੂ ਕੇ-
ਬੋਧ ਗਯਾ ਮੁਕਤੀ ਅੰਦੋਲਨ ਵਿੱਚ ਪੰਜਾਬ ਤੋਂ 20 ਮੈਂਬਰ ਦਾ ਇੱਕ ਗਰੁੱਪ ਅੰਦੋਲਨ ਵਿੱਚ ਭਾਗ ਲੈਣ ਲਈ ਗਿਆ ਸੀ ਜੋ ਕਿ ਮਿਤੀ 07 ਮਈ ਤੌਂ 17 ਮਈ ਤੱਕ ਦਾ ਸੀ।
ਇਹ ਗਰੁੱਪ ਰਾਜ ਕੁਮਾਰ ਬੋਧ (ਨਕੋਦਰ) ਦੀ ਦੇਖ ਰੇਖ ਰਾਂਹੀ ਗਿਆ ਸੀ ਅਤੇ ਅੰਦੋਲਨ ਨੂੰ ਕਾਮਯਾਬ ਬਣਾਉਣ ਲਈ ਤਨ ਮਨ ਅਤੇ ਧਨ ਨਾਲ ਸਹਿਯੋਗ ਵੀ ਕੀਤਾ ਗਿਆ।
ਪਂਜਾਬ ਤੋਂ ਸਿਰਫ ਇੱਕ ਹੀ ਗਰੁੱਪ ਇਸ ਅੰਦੋਲਨ ਵਿੱਚ ਭਾਗ ਲੈਣ ਲਈ ਗਿਆ ਸੀ. ਅਸੀਂ ਇੱਥੇ ਜਿੰਨਾ ਮਰਜ਼ੀ ਜੈ ਭੀਮ ਦਾ ਨਾਅਰਾ ਲਗਾਉਂਦੇ ਹਾਂ ਪਰ ਬੋਧ ਗਯਾ ਮਹਾਂ ਵਿਹਾਰ ਵਿਖੇ ਜੈ ਭੀਮ ਕਹਿਣ ਤੇ ਲਾਠੀ ਚਾਰਜ ਹੋਇਆ ਹੈ ਅਤੇ ਅੰਦੋਲਨਕਾਰੀਆ ਨੂੰ ਅਤੇ ਬੋਧ ਭਿੱਖੂਆ ਨੂੰ ਮਨੂਵਾਦੀਆ ਦੇ ਦੁਬਾਰਾ ਤਸੀਹੇ ਸਹਿਣੇ ਪਏ ਹਨ। ਸਾਡੇ ਸਾਥੀ ਇੱਥੇ ਪੰਜਾਬ ਵਿੱਚ ਜੈ ਭੀਮ ਦਾ ਨਾਅਰਾ ਲਗਾ ਸਕਦੇ ਹਨ ਪਰ ਜਦੋਂ ਹੀ ਇਹ ਨਾਅਰਾ ਬੋਧ ਗਯਾ ਮਹਾਂ ਵਿਹਾਰ ਦੇ ਸਾਹਮਣੇ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਦੰਗਾ ਕੀਤਾ ਗਿਆ ਅਤੇ ਭੰਤੇ ਵਿਨੇਚਾਰੀਆ ਨੂੰ ਜੇਲ ਵਿੱਚ ਬੰਦ ਕਰਵਾ ਦਿੱਤਾ ਗਿਆ. ਸਾਥੀਓ ਏਕਤਾ ਬਣਾਉਣੀ ਬਹੁਤ ਜਰੂਰੀ ਹੈ।
ਜੋ ਵੀ ਸਾਥੀ ਆਪਣਾ 10 ਦਿਨ ਘਰ ਛੱਡ ਕੇ ਇਸ ਅੰਦੋਲਨ ਦਾ ਹਿੱਸਾ ਬਣੇ ਹਨ ਉਹਨਾਂ ਲਈ ਮੰਗਲ ਮੈਤਰੀ ਦੇਣਾ ਸਾਰੇ ਹੀ ਸਾਥੀਆਂ ਦਾ ਪਰਮ ਫਰਜ ਹੈ ਕਿਉਂਕਿ ਬੋਧ ਗਯਾ ਅੰਦੋਲਨ ਵਿੱਚ ਜ਼ਮੀਨੀ ਤੋਰ ਤੇ ਕੰਮ ਕਰਨਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਹੈ …
ਸਭ ਸਾਥੀ ਸਾਧੂਵਾਦ ਦੇ ਪਾਤਰ ਹਨ ਸਭ ਲਈ ਮੰਗਲ ਕਾਮਨਾਵਾਂ ਅਤੇ ਜਿਹਨਾਂ ਸਾਥੀਆਂ ਨੇ ਤਨ ਮਨ ਤਨ ਨਾਲ ਸਹਿਯੋਗ ਕੀਤਾ ਉਹਨਾਂ ਲਈ ਵੀ ਬਹੁਤ ਬਹੁਤ ਸਾਧੂਵਾਦ.
ਅੰਦੋਲਨ ਵਿੱਚ ਰਸੋਈ ਦਾ ਵੀ ਕੰਮ ਵੀ ਪੰਜਾਬ ਵੱਲੋਂ ਸੰਭਾਲ਼ਿਆ ਗਿਆ

ਜੈ ਭੀਮ ਨਮੋ ਬੁਧਾਏ
ਰਾਜ ਕੁਮਾਰ ਬੋਧ (ਨਕੋਦਰ)
ਆਪ ਜੀ ਦਾ ਧੰਮ ਬੰਧੂ



