ਸਮਾਜ ਵੀਕਲੀ ਯੂ ਕੇ-
ਇੰਜ. ਵਿਸ਼ਾਲ ਖੈਰਾ ਵਾਸਤਵਿਕ ਕਲਮ ਤੋਂ
ਭਾਰਤ ਦੀ ਧਰਤੀ ਕ੍ਰਾਂਤੀਕਾਰੀ ਗੁਰੂਆਂ ਦੀ ਧਰਤੀ ਹੈ ਓਹਨਾ ਨੇ ਕਦੇ ਚਮਤਕਾਰ ਨੂੰ ਵਡਾਵਾ ਨਹੀਂ ਦਿੱਤਾ ਸਗੋਂ ਖੰਡਨ ਹੀ ਕੀਤਾ ਹੈ।
ਅੱਜਕੱਲ ਕੁੱਝ ਕੁ ਭਿੱਖੂ ਅਤੇ ਬੁਧਿਸ਼ਟ ਮਿਸ਼ਨਰੀਆਂ ਵੱਲੋਂ ਬੁੱਧ ਵਿਹਾਰਾ ਦਾ ਨਿਰਮਾਣ ਕਰਨ ਉਪਰੰਤ ਉਪਾਸਕਾਂ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਅਤੇ ਤਥਾਗਤ ਗੌਤਮ ਬੁੱਧ ਦੀਆਂ ਮੂਲ ਸਿਖਿਆਵਾ ਬਾਰੇ ਜਾਗਰੂਕ ਕਰਵਾਉਣ ਦੀ ਜਗ੍ਹਾ, ਸਿਰਫ ਧਿਆਨ ਸਾਧਨਾ ਅਤੇ ਅੱਖਾਂ ਬੰਦ ਕਰਕੇ ਮੇਡੀਟੇਸ਼ਨ ਕਰਨ ਤੇ ਹੀ ਵੱਧ ਤੋਂ ਵੱਧ ਜੋਰ ਦਿੱਤਾ ਜਾ ਰਿਹਾ ਹੈ, ਜੋ ਕਿ ਇੱਕ ਕਿਸਮ ਦਾ ਪੁਜਾਰੀਵਾਦ ਹੀ ਹੈ, ਜਿਸ ਵਿੱਚ ਉਪਾਸਕਾ ਨੂੰ ਲੰਮਾ ਸਮਾਂ ਅੱਖਾਂ ਬੰਦ ਕਰਕੇ ਧਿਆਨ ਕੇਂਦ੍ਰਿਤ ਕਰਨ ਲਈ ਪ੍ਰੇਰਿਤ ਕਰਨ ਲਈ ਮੀਟਿੰਗਾ ਕੀਤੀਆਂ ਜਾ ਰਹੀਆਂ ਹਨ, ਜੋ ਕਿ ਬਹੁਜਨ ਸਮਾਜ ਨੂੰ ਦਿਸ਼ਾ- ਹੀਣ ਕਰ ਰਿਹਾ ਹੈ.
ਦੂਜੀ ਗੱਲ ਤਥਾਗਤ ਗੌਤਮ ਬੁੱਧ ਦੀਆਂ ਸਿੱਖਿਆਵਾਂ ਦਾ ਸੰਗ੍ਰਹਿ ਤਿਆਰ ਕਰਦੇ ਸਮੇਂ ਉਨ੍ਹਾਂ ਦੀਆਂ ਸਮਾਜਿਕ ਅਤੇ ਨੈਤਿਕ ਸਿੱਖਿਆਵਾਂ ਵੱਲ ਵਧੇਰੇ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ ਪਰ ਜਿਆਦਾ ਮਹੱਤਵ ਧਿਆਨ ਸਾਧਨਾ/ਮੈਡੀਟੇਸ਼ਨ ਨੂੰ ਦਿੱਤਾ ਹੀ ਜਾ ਰਿਹਾ ਹੈ, ਇਸ ਤਰ੍ਹਾਂ ਕਰਨ ਨਾਲ ਭਾਰਤੀਆਂ ਸਾਹਮਣੇ ਪੇਸ਼ ਕਰਨਾ ਘਾਤਕ ਸਿੱਧ ਹੋਵੇਗਾ ਇਸ ਲਈ ਜਿਆਦਾ ਧਿਆਨ ਲੋਕਾਂ ਦਾ ਤਰਕ, ਦਲੀਲ ਅਤੇ ਵਿਗਿਆਨਕ ਦਰਿਸ਼ਟੀਕੋਣ ਪੈਦਾ ਕਰਨ ਤੇ ਦਿੱਤਾ ਜਾਣਾ ਚਾਹੀਦਾ ਹੈ।
ਸਿਰਫ ਧਿਆਨ ਅਤੇ ਭਗਤੀ ਦੇ ਨਾਲ ਹੋ ਰਹੇ ਨੁਕਸਾਨ ਜਿਵੇ:- ਤਥਾਗਤ ਗੌਤਮ ਬੁੱਧ ਨੂੰ ਉਹਨਾ ਦੀਆਂ ਸਿਖਿਆਵਾ ਵਿੱਚ ਮਹਾਤਮਾ, ਪਰਮਾਤਮਾ ਜਾਂ ਭਗਵਾਨ ਦੇ ਤੌਰ ਤੇ ਪੇਸ਼ ਕਰਨਾ, ਪਾਠ ਪੂਜਾ ਕਰਨਾ ਪਿਛਲੇ ਜਨਮ ਦੇ ਕਰਮਾਂ ਤੇ ਵਿਸ਼ਵਾਸ ਕਰਨਾ, ਕਿਸਮਤ ਵਾਦ ਤੇ ਵਿਸ਼ਵਾਸ, ਤਥਾਗਤ ਦੁਆਰਾ ਓਹਨਾ ਦੀਆਂ ਗਲਤੀਆਂ ਨੂੰ ਪਾਠ ਪੂਜਾ ਰਾਹੀਂ ਮਾਫ਼ ਕਰਨਾ, ਧੰਮ (ਮਾਰਗ) ਨੂੰ ਬਤੌਰ ਧਰਮ ਪਰੋਸਣਾ, ਕੁਦਰਤ ਨੂੰ ਬਤੌਰ ਪਰਮਾਤਮਾ ਦੇ ਰੂਪ ਸਮਝਣਾ ਅਤੇ ਸਮਝਉਣਾ । ਇਹ ਸੱਭ ਇੱਕ ਸੋਚੀ ਸਮਝੀ ਸਾਜ਼ਿਸ਼, ਚਾਲ ਅਤੇ ਧੰਮ ਵਿੱਚ ਛੇਦ ਕਰਨਾ ਦੁਸ਼ਮਣ ਦੀ ਪਾਲਿਸੀ ਹੈ। ਇਹੀ ਕਾਰਨ ਹੈ ਲੋਕ ਧੰਮ ਅਤੇ ਧਰਮ ਵਿੱਚ ਸ਼ਬਦਾਂ ਦੀ ਸਮਾਨਤਾ ਹੋਣ ਕਾਰਨ ਧੰਮ ਨੂੰ ਅਤੇ ਉਸਦੇ ਮੂਲ ਅਰਥਾਂ ਨੂੰ ਸਮਝਣ ਵਿੱਚ ਅੱਜ ਤੱਕ ਅਸਫਲ ਰਹੇ ਸਨ।
ਸਾਰੀਆਂ ਕਲਪਨਾਵਾਂ ਗ੍ਰੰਥਾਂ ਵਿੱਚ ਲਿਖੀਆਂ ਗਈਆਂ ਸਨ ਪਰ ਪ੍ਰਮਾਣਿਕ ਇਤਿਹਾਸ ਅਸ਼ੋਕ ਦੁਆਰਾ ਸ਼ਿਲਾਲੇਖਾਂ, ਸਤੂਪਾਂ ਅਤੇ ਸਤੰਬਾਂ ਤੇ ਘੜਿਆ ਗਿਆ। ਪ੍ਰਮਾਣਿਕ ਇਤਿਹਾਸ ਦਾ ਸੱਭ ਤੋਂ ਵੱਡਾ ਸਬੂਤ ਮਹਾਂਬੋਧੀ ਮਹਾਂਵਿਹਾਰ, ਬੌਧ ਗਯਾ (ਬਿਹਾਰ) ਹੈ ਜਿੱਥੇ ਕੁੱਝ ਦਿਨ ਤੋਂ ‘ਬੀ.ਟੀ. ਐਕਟ 1949’ ਰੱਦ ਕਰਕੇ ਬੋਧਗਯਾ ਮਹਾ ਬੁੱਧਵਿਹਾਰ ਪ੍ਰਬੰਧਕ ਸੰਮਤੀ ਦਾ ਪੂਰਾ ਪ੍ਰਬੰਧ ਨਿਰੋਲ ਬੋਧੀਆਂ ਨੂੰ ਦੇਣ ਸਬੰਧੀ ਭਿੱਖੂ ਸੰਘ/ ਦੇਸ਼ ਦੇ ਲੋਕਾਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਜਾ ਚੁੱਕਾ ਹੈ ਪਰ ਕੁਝ ਰਾਜਨੀਤਕ ਲੋਕਾਂ ਵੱਲੋਂ ਉਥੇ ਤਥਾਗਤ ਦੀ ਪ੍ਰਤਿਮਾ ਵੱਲ, ਪਿੱਠ ਕਰਕੇ, ਪਾਠ ਪੂਜਾ ਕੀਤੀ ਗਈ ਅਤੇ ਜਾਪ ਕੀਤੇ ਗਏ ਹੈਰਾਨੀ ਦੀ ਗੱਲ ਇਹ ਭਿੱਖੂ ਸੰਘ ਕੋਲ ਖੜੇ, ਚੁੱਪ ਚਾਪ ਦੇਖ ਰਹੇ ਸਨ ਅਤੇ ਜਿਸ ਤੇ ਸਾਰੇ ਚੁੱਪ ਵੀ ਹਨ ਅਤੇ ਕਿਸੇ ਵਲੋ ਕੋਈ ਕਾਰਵਾਈ ਕਰਨੀ ਤਾਂ ਦੂਰ, ਮੀਡੀਆ ਤੇ ਦੋ ਸ਼ਬਦ ਲਿਖਣ ਦੀ ਵੀ ਹਿਮਤ ਨਹੀਂ ਦਿਖਾਈ ਦਿੱਤੀ ਗਈ, ਕਾਰਣ ਇਹ ਕਿ ਲੋਕ ਭਗਤੀਵਾਦ ਅਤੇ ਮੈਡੀਟੇਸ਼ਨ ਵਿੱਚ ਮਗਨ ਹਨ ਜਾਂ ਉਨਾਂ ਅੰਦਰ ਸ਼ਾਸ਼ਕ ਦਾ ਡਰ ਦਾ ਮਹੌਲ ਹੈ।
ਸਾਰੇ ਭਾਰਤੀਆਂ ਨੂੰ ਬੌਧ ਗਯਾ ਵਿਖੇ ਚੱਲ ਰਹੇ ਸੰਘਰਸ਼ ਵਿੱਚ ਤਨ ਮਨ ਅਤੇ ਧਨ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਛੋਟੇ ਮੋਟੇ ਵਾਦ ਵਿਵਾਦ ਤੋਂ ਬਚਣਾ ਚਾਹੀਦਾ ਹੈ ਅਤੇ ਕਿਸੇ ਦੀਆਂ ਗਲਤ ਗੱਲਾਂ ਵਿੱਚ ਆਉਣ ਤੋਂ ਧਿਆਨ ਰੱਖਣ ਦੀ ਖ਼ਾਸ ਜ਼ਰੂਰਤ ਵੀ ਹੈ ।
ਸਾਡੇ ਰਾਜਨੀਤਕ ਨੇਤਾਵਾਂ ਨੇ ਵੀ ਕੋਈ ਸਟੇਟਮੈਂਟਾਂ ਨਹੀਂ ਦਿੱਤੀਆਂ। ਉਹ ਇਹ ਨਹੀਂ ਜਾਣਦੇ ਕੇ ਅੱਜ ਜਰੂਰਤ ਮੈਂਡੀਟੇਸ਼ਨ ਦੀ ਨਹੀਂ ਬਲਕਿ ਐਜਿਟੇਸ਼ਨ ਦੀ ਹੈ। ਇਹ ਗੱਲ ਅੱਜ ਸਮਝ ਲਓ, ਭਾਵੇਂ ਕੱਲ ਪਰ ਅੱਜ ਸਮੇਂ ਦੀ ਮੰਗ ਹੈ ਅਤੇ ਪਹਿਲਾਂ ਵੀ ਸੀ। ਦੁੱਖ ਦੀ ਗੱਲ ਹੈ ਬਹੁਜਨ ਸਮਾਜ ਸਮੇਂ ਦੀ ਮੰਗ ਸਮਝ ਨਹੀਂ ਪਾਂ ਰਿਹਾ ਅਤੇ ਕੁੱਝ ਘੇਸ੍ਲਾ ਹੈ ਅਤੇ ਸਾਡੇ ਨੇਤਾ ਕੁਰਸੀ ਦੇ ਸੁਆਰਥੀ ਹਨ।
ਇਸ ਲਈ ਜਿਨ੍ਹਾਂ ਜਿਆਦਾ ਹੋ ਸਕੇ, ਇਸ ਗੱਲ ਤੇ ਜੋਰ ਦਿੱਤਾ ਜਾਣਾ ਚਾਹੀਦਾ ਹੈ ਕੀ ਅੱਖਾਂ ਨੂੰ ਖੋਲਣਾ ਕਿਵੇਂ ਹੈ, ਤਰਕ, ਦਲੀਲ ਅਤੇ ਦ੍ਰਿਸ਼ਟੀਕੋਣ ਦਾ ਵਿਸਥਾਰ ਕਿਵੇਂ ਕੀਤਾ ਜਾਣਾ ਚਾਹਿਦਾ ਹੈ, ਕਿਉਕਿ ਦੁਸ਼ਮਣ ਹਮੇਸ਼ਾ ਧੰਮ ਦਾ ਬ੍ਰਾਹਮਣੀਕਰਨ ਕਰਨ ਦੀਆਂ ਨੀਤੀਆਂ ਵਿੱਚ ਅੱਗੇ ਰਹੇ ਸਨ! ਇਨ੍ਹਾਂ ਨੀਤੀਆਂ ਦਾ ਜਵਾਬ ਬਾਬਾ ਸਾਹਿਬ ਜੀ ਦੁਆਰਾ ਦੱਸੇ ਮਾਰਗ ਧੰਮ ਦੀਆਂ ਮੂਲ ਸਿਖਿਆਵਾ ਦੁਆਰਾ ਕਿਵੇਂ ਕੀਤਾ ਜਾਵੇ, ਜੋਂ ਉਣਾ ਨੇ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਆਪਣੇ ਭਾਸ਼ਣ ਦੌਰਾਨ ਦੱਸੀਆਂ ਅਤੇ ਸੰਬੰਧੀ ਇੱਕ ਚੰਗੇ ਮਾਸਟਰ ਭਿੱਖੂ/ਧੰਮ ਗਿਆਨੀ ਨਾਲ ਵਿਚਾਰ ਵਟਾਂਦਰਾ ਕਰਦੇ ਰਹਿਣਾ ਚਾਹਿਦਾ ਹੈ! ਉਹ ਮਾਸਟਰ ਜੋ ਅਜਿਹੇ ਧੰਮ ਦਾ ਪਰਚਾਰ ਕਰਦਾ ਹੋਵੇ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀਆ ਸਿਖਿਆਵਾਂ ਨੂੰ ਮੂਲ ਰੂਪ ਵਿੱਚ ਲਾਗੂ ਕਰਨ ਲਈ ਵਚਨਵੱਧ ਹੋਵੇ ਤਾਂ ਹੋਵੇ ਹੀ ਪਰ ਪਹਿਲਾਂ ਜਾਗਰੂਕ ਜਰੂਰ ਹੋਵੇ ਤਾਂ ਹੀ ਭਾਰਤ ਵਿੱਚ ਜਾਤਪਾਤ ਰਹਿਤ, ਅੰਧ ਵਿਸ਼ਵਾਸ਼ ਰਹਿਤ, ਸਮਾਨਤਾ, ਸੁਤੰਤਰਤਾਂ ਅਤੇ ਭਾਈਚਾਰਾ ਸਥਾਪਿਤ ਕੀਤਾ ਜਾ ਸਕੇਗਾ ਅਤੇ ਅਮਨ ਸ਼ਾਂਤੀ ਕਾਇਮ ਕੀਤੀ ਜਾ ਸਕੇਗੀ।
ਇੰਜੀਨੀਅਰ ਵਿਸ਼ਾਲ ਖੇੈਰਾ -9988913417



