ਸੂਰਤ ਵਿਚ ‘ਪੈਕੇਜਿੰਗ’ ਯੂਨਿਟ ਵਿਚ ਅੱਗ ਲੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ

ਸੂਰਤ (ਗੁਜਰਾਤ)  (ਸਮਾਜ ਵੀਕਲੀ): ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿਚ ਅੱਜ ਸਵੇਰੇ ਪੰਜ ਮੰਜ਼ਿਲਾ ‘ਪੈਕੇਜਿੰਗ’ ਯੂਨਿਟ ਵਿਚ ਅੱਗ ਲੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਕਡੋਡੋਰਾ ਉਦਯੋਗਿਕ ਖੇਤਰ ਵਿਚ ਸਥਿਤ ਇਸ ਯੂਨਿਟ ਵਿੱਚੋਂ 70 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਅਤੇ ਘਟਨਾ ਵਿਚ ਕੁਝ ਕਰਮਚਾਰੀ ਝੁਲਸ ਵੀ ਗਏ ਹਨ। ਬਚਾਅ ਮੁਹਿੰਮ ਅਜੇ ਵੀ ਜਾਰੀ ਹੈ। ਕਡੋਡੋਰਾ ਦੇ ਆਈਜੀ ਹੇਮੰਤ ਪਟੇਲ ਨੇ ਦੱਸਿਆ ਕਿ ‘ਵੀਵੀ ਪੈਕੇਜਿੰਗ ਕੰਪਨੀ’ ਵਿਚ ਤੜਕੇ ਕਰੀਬ 4.30 ਵਜੇ ਅੱਗ ਲੱਗ ਗਈ ਸੀ। ਅੱਗ ਇਕਾਈ ਦੀ ਪਹਿਲੀ ਮੰਜ਼ਿਲ ’ਤੇ ਲੱਗੀ ਅਤੇ ਤੁਰੰਤ ਹੀ ਹੋਰ ਮੰਜ਼ਿਲਾਂ ’ਤੇ ਵੀ ਫੈਲ ਗਈ। ਇਮਾਰਤ ਅੰਦਰ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਕਰੇਨ ਦਾ ਇਸਤੇਮਾਲ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖੀਮਪੁਰ ਖੀਰੀ ਘਟਨਾ: ਪੰਜਾਬ, ਹਰਿਆਣਾ, ਰਾਜਸਥਾਨ ਤੇ ਹੋਰ ਸੂਬਿਆਂ ਵਿਚ ਕਿਸਾਨਾਂ ਨੇ ਰੇਲਾਂ ਰੋਕੀਆਂ
Next articleਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 500 ਅੰਕ ਤੋਂ ਜ਼ਿਆਦਾ ਦੇ ਵਾਧੇ ਨਾਲ ਨਵੇਂ ਰਿਕਾਰਡ ਉੱਤੇ ਪਹੁੰਚਿਆ