HOME ਸਵ. ਮਹਿੰਗਾ ਸਿੰਘ  ਦੀ ਯਾਦ ਵਿੱਚ ਅਮਰ ਕੌਰ- ਚਰਨ ਕੌਰ ਵੈਲਫੇਅਰ ਸੋਸਾਇਟੀ...

ਸਵ. ਮਹਿੰਗਾ ਸਿੰਘ  ਦੀ ਯਾਦ ਵਿੱਚ ਅਮਰ ਕੌਰ- ਚਰਨ ਕੌਰ ਵੈਲਫੇਅਰ ਸੋਸਾਇਟੀ ਵੱਲੋਂ ਅੱਖਾਂ ਦਾ ਮੁਫਤ ਚੈਕ-ਅੱਪ ਅਤੇ ਅਪ੍ਰੇਸ਼ਨ ਕੈਂਪ 8 ਮਾਰਚ ਨੂੰ

4
ਹੁਸ਼ਿਆਰਪੁਰ  (ਸਮਾਜ ਵੀਕਲੀ)   ਮੇਹਟਿਆਣਾ (ਤਰਸੇਮ ਦੀਵਾਨਾ ) –  ਸਵਰਗਵਾਸੀ ਮਹਿੰਗਾ ਸਿੰਘ  ਦੀ ਯਾਦ ਵਿੱਚ ਅਮਰ ਕੌਰ- ਚਰਨ ਕੌਰ ਵੈਲਫੇਅਰ ਸੋਸਾਇਟੀ (ਰਜਿ)ਭੂੰਗਰਨੀ ਵੱਲੋਂ ਅੱਖਾਂ ਦਾ ਮੁਫਤ ਚੈਕ-ਅੱਪ ਅਤੇ ਅਪ੍ਰੇਸ਼ਨ ਕੈਂਪ 8 ਮਾਰਚ ਨੂੰ  ਸਵੇਰੇ 10 ਵਜੇ ਤੋਂ ਦੁਪਿਹਰ 3 ਵਜੇ ਤੱਕ ਨੇੜੇ ਗੁਰਦੁਆਰਾ ਗੁਰੂ ਹਰਿ ਰਾਇ ਸਾਹਿਬ ਭੂੰਗਰਨੀ ਹੁਸ਼ਿਆਰਪੁਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਬਾਰੇ ਸੁਸਾਇਟੀ ਪ੍ਰਧਾਨ ਜਸਵੀਰ ਸਿੰਘ ਮਿਨਹਾਸ ,ਸੀਨੀਅਰ ਵਾਈਸ ਪ੍ਰਧਾਨ ਜਗਤਾਰ ਸਿੰਘ ਭੂੰਗਰਨੀ,ਕੈਸ਼ੀਅਰ ਸੁਰਜੀਤ ਸਿੰਘ ਮਸੂਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਹ ਕੈਂਪ ਸੁਸਾਇਟੀ ਦੇ ਸਰਪ੍ਰਸਤ ਡਾਕਟਰ ਹਰਦੇਵ ਸਿੰਘ ਪਰਹਾਰ ਯੂ ਐਸ ਏ ਅਤੇ ਜਸਵਿੰਦਰ ਕੌਰ  ਯੂ ਐਸ ਏ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ।ਇਹ ਕੈਂਪ ਅੱਖਾਂ ਦੇ ਮਸ਼ਹੂਰ  ਦੇ ਮਾਹਿਰ ਡਾਕਟਰ ਡਾ. ਜੀ.ਐਸ. ਵਿਰਦੀ ਐਮ ਬੀ ਬੀ ਐਸ.,ਐਮ. ਐਸ.,ਡੀ.ਓ., ਐਮ ਐਸ, ਅਤੇ ਸਾਬਕਾ ਪੀ .ਸੀ .ਐਮ ਐਸ ਐਸ (1) । ਦੀ ਰਹਿਨੁਮਾਈ ਹੇਠ ਲਗਾਇਆ ਜਾਵੇਗਾ । ਜਿਸ ਵਿੱਚ ਮਰੀਜ਼ਾਂ ਦੇ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ  ਕੀਤੇ ਜਾਣਗੇ । ਲੌੜਬੰਦਾਂ ਦੇ ਲੈਜ਼  ਅਤੇ ਐਨਕਾਂ ਫ੍ਰੀ ਦਿੱਤੀਆਂ ਜਾਣਗੀਆਂ ।ਮਰੀਜ਼ਾਂ ਲਈ ਚਾਹ ਅਤੇ ਲੰਗਰ ਦਾ ਖਾਸ ਪ੍ਰਬੰਧ ਹੋਵੇਗਾ।
ਲੋੜਵੰਦ  ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ
ਪ੍ਰਧਾਨ ਜਸਵੀਰ ਸਿੰਘ ਮਿਨਹਾਸ 94177-40319
ਕੈਸ਼ੀਅਰ ਸੁਰਜੀਤ ਸਿੰਘ ਮਸੂਤਾ 98762-78308
ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਭੂੰਗਰਨੀ 98153-06402
ਜਨਰਲ ਸਕੱਤਰ ਪਰਮਿੰਦਰ ਸਿੰਘ 98142-17782
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਤੇ ਹੁਣ ਸਾਰਾ ਸਾਲ ਇੱਕ ਸਾਰ ਹੀ ਚਲੇਗੀ ਘੜੀ ਦੀ ‘ਟਿੱਕ ਟਿੱਕ’!
Next articleਮਾਮਲਾ ਮ੍ਰਿਤਕ ਰਾਜੇਸ਼ ਦੀ ਭੇਦ ਭਰੀ ਹਾਲਤ ‘ਚ ਹੋਈ ਮੌਤ ਦਾ