ਮਾਛੀਵਾੜਾ ਸਾਹਿਬ (ਸਮਾਜ ਵੀਕਲੀ) (ਬਲਬੀਰ ਸਿੰਘ ਬੱਬੀ) ਇੱਥੋਂ ਨਜ਼ਦੀਕੀ ਪਿੰਡ ਤੱਖਰਾਂ ਜਿੱਥੇ ਬਾਬਾ ਸੁੰਦਰ ਦਾਸ ਜੀ ਨੇ ਆ ਕੇ ਆਪਣਾ ਵਾਸਾ ਕੀਤਾ ਪੁਰਾਤਨ ਸਮੇਂ ਦੇ ਵਿੱਚ ਆਪਣੇ ਹੱਥੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਤੇ ਪਿੰਡ ਤੱਖਰਾਂ ਕੁਸ਼ਤੀ ਦੰਗਲ ਕਾਰਨ ਸਭ ਪਾਸੇ ਬਹੁਤ ਮਸ਼ਹੂਰ ਹੈ। ਉਸੇ ਪਰੰਪਰਾ ਨੂੰ ਅੱਗੇ ਤੋਰਦਿਆਂ ਹੋਇਆਂ ਪਿੰਡ ਤੱਖਰਾਂ ਵਿੱਚ ਹਰ ਸਾਲ ਭਾਦਰੋਂ ਦੀ ਨੌਵੀਂ ਨੂੰ ਤਿੰਨ ਦਿਨਾਂ ਮੇਲਾ ਮਨਾਇਆ ਜਾਂਦਾ ਹੈ। ਅੱਜ ਮੇਲੇ ਦੀ ਸ਼ੁਰੂਆਤ ਹੋਈ ਜਿਸ ਵਿੱਚ ਬਾਬਾ ਪਿਆਰਾ ਸਿੰਘ ਸਿਰਥਲਾ ਵਾਲਿਆਂ ਨੇ ਦੀਵਾਨ ਸਜਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਰੀ ਭਰੀ। ਅਗਲੇ ਦੋ ਦਿਨ ਮੇਲਾ ਚੱਲੇਗਾ 18 ਤਰੀਕ ਨੂੰ ਛੋਟੀਆਂ ਕੁਸ਼ਤੀਆਂ ਹੋਣਗੀਆਂ ਤੇ 19 ਤਰੀਕ ਨੂੰ ਵੱਡੇ ਮੱਲ ਬਾਬਾ ਸੁੰਦਰ ਦਾਸ ਜੀ ਸਟੇਡੀਅਮ ਦੇ ਵਿੱਚ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਉਣਗੇ। ਪਹਿਲਵਾਨਾਂ ਦੇ ਮਾਨ ਸਨਮਾਨ ਦੇ ਲਈ ਨੁਕਰੀ ਘੋੜੀ, ਮੋਟਰਸਾਈਕਲ, ਝੋਟੀਆਂ,ਸੋਨੇ ਦੀਆਂ ਮੁੰਦੀਆਂ, ਕੜੇ, ਦੇਸੀ ਘਿਓ ਦੇ ਪੀਪੇ, ਨਗਦ ਰਾਸ਼ੀ ਦੇ ਇਨਾਮ ਦਿੱਤੇ ਜਾਣਗੇ। ਨਗਰ ਨਿਵਾਸੀਆਂ ਨਗਰ ਪੰਚਾਇਤ ਤੇ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਚੱਲ ਰਹੇ ਇਸ ਮੇਲੇ ਵਿੱਚ ਸਭ ਨੂੰ ਪੁੱਜਣ ਦੀ ਬੇਨਤੀ ਕੀਤੀ ਜਾਂਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



