ਕਰਨਾਟਕ ਵਿੱਚ ਸਿਧਾਰਮੱਈਆ ਤੇ 63 ਹੋਰਾਂ ਨੂੰ ਮੌਤ ਦੀ ਧਮਕੀ

ਬੰਗਲੌਰ (ਸਮਾਜ ਵੀਕਲੀ):  ਕਰਨਾਟਕ ਵਿੱਚ ਵਿਰੋਧੀ ਧਿਰ ਦੇ ਆਗੂ ਸਿਧਾਰਮੱਈਆ, ਸਾਬਕਾ ਮੁੱਖ ਮੰਤਰੀ ਐੱਚ ਡੀ ਕੁਮਾਰਾਸਵਾਮੀ ਅਤੇ ਪ੍ਰਸਿੱਧ ਅਗਾਂਹਵਧੂ ਸਾਹਿਤਕਾਰ ਕੇ. ਵੀਰਾਭਦਰੱਪਾ ਸਣੇ 64 ਜਣਿਆਂ ਨੂੰ ਮੌਤ ਦੀ ਧਮਕੀ ਮਿਲਣ ਵਾਲਾ ਸੰਦੇਸ਼ ਸੋਸ਼ਲ ਮੀਡੀਆ ’ਤੇ ਘੁੰਮ ਰਿਹਾ ਹੈ। ਪੁਲੀਸ ਵਿਭਾਗ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਸੁਰੱਖਿਆ ਵਧਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਕਰਨਾਟਕ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਸੰਦੇਸ਼ ਵਿੱਚ ਲਿਖਿਆ ਹੋਇਆ ਹੈ, ‘‘ਮੌਤ ਤੁਹਾਡੇ ਸਿਰ ’ਤੇ ਮੰਡਰਾ ਰਹੀ ਹੈ, ਮਰਨ ਲਈ ਤਿਆਰ ਰਹੋ।’’ ਇਹ ਸੰਦੇਸ਼ ਪਾਉਣ ਵਾਲੇ ਸ਼ਰਾਰਤੀ ਤੱਤਾਂ ਨੇ ਖ਼ੁਦ ਨੂੰ ‘ਸਹਿਸ਼ਨਾ ਹਿੰਦੂ’ ਦੱਸਿਆ ਹੈ। ਸੁਨੇਹੇ ਵਿੱਚ     ਲਿਖਿਆ ਹੈ, ‘‘ਤੁਸੀਂ ਤਬਾਹੀ ਦੇ ਰਸਤੇ ’ਤੇ ਚੱਲ ਰਹੇ ਹੋ। ਮੌਤ ਤੁਹਾਡੇ ਬਹੁਤ ਕਰੀਬ ਹੈ। ਮਰਨ ਲਈ ਤਿਆਰ ਰਹੋ। ਮੌਤ ਕਿਸੇ ਵੀ ਰੂਪ ਵਿੱਚ ਆ ਸਕਦੀ ਹੈ। ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸ ਦਿਓ ਅਤੇ ਆਪਣੇ ਅੰਤਿਮ ਸੰਸਕਾਰ ਦਾ ਪ੍ਰਬੰਧ ਕਰ ਲਵੋ।’ ਸਾਬਕਾ ਮੁੱਖ ਮੰਤਰੀ ਕੁਮਾਰਾਸਵਾਮੀ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਨ੍ਹਾਂ ਧਮਕੀਆਂ ਨੂੰ ਹਲਕੇ ਵਿੱਚ ਨਾ ਲਵੇ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਵਿੱਚ ਲੁਟੇਰਿਆਂ ਵੱਲੋਂ ਭਾਰਤੀ ਵਿਦਿਆਰਥੀ ਦਾ ਕਤਲ
Next articleਪਵਾਰ ਦੇ ਘਰ ’ਤੇ ਹਮਲਾ: ਵਕੀਲ ਸਣੇ 110 ਨੂੰ ਹਿਰਾਸਤ ਵਿੱਚ ਲਿਆ